ਟਰੰਪ ਤੇ ਮੇਲਾਨੀਆ ਨੇ ਈਦ ਦੀ ਪੂਰੀ ਦੁਨੀਆ ਨੂੰ ਦਿੱਤੀ ਵਧਾਈ
Friday, Jun 15, 2018 - 10:35 PM (IST)

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਸ਼ੁੱਕਰਵਾਰ ਨੂੰ ਪੂਰੀ ਦੁਨੀਆ 'ਚ ਈਦ ਦੇ ਪਵਿੱਤਰ ਤਿਓਹਾਰ 'ਤੇ ਮੁਸਲਿਮਾਂ ਨੂੰ ਵਧਾਈ ਦਿੱਤੀ। ਟਰੰਪ ਨੇ ਸੰਦੇਸ਼ 'ਚ ਕਿਹਾ, 'ਮੈਂ ਅਤੇ ਮੇਲਾਨੀਆ ਅਮਰੀਕਾ ਅਤੇ ਪੂਰੀ ਦੁਨੀਆ 'ਚ ਵਸਦੇ ਮੁਸਲਮਾਨਾਂ ਨੂੰ ਈਦ-ਅਲ-ਫਿਤਰ ਦੇ ਪਵਿੱਤਰ ਤਿਓਹਾਰ ਦੀਆਂ ਵਧਾਈਆਂ ਦਿੰਦੇ ਹਾਂ।' ਉਨ੍ਹਾਂ ਨੇ ਕਿਹਾ ਕਿ ਈਦ ਰਮਜ਼ਾਨ ਦੀ ਸਮਾਪਤੀ ਦਾ ਪ੍ਰਤੀਕ ਹੈ ਅਤੇ ਲੋਕਾਂ ਨਾਲ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਆਮ ਜ਼ਿੰਦਗੀ ਬਿਤਾਉਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਕਿਹਾ, 'ਇਹ (ਰਮਜ਼ਾਨ) ਭਾਈਚਾਰੇ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਹੁੰਦਾ ਹੈ।