ਟਰੰਪ ਪ੍ਰਸ਼ਾਸਨ ਨੇ ਪੈਂਟਾਗਨ ਦੇ ਸੀਨੀਅਰ ਅਧਿਕਾਰੀਆਂ ਦਾ ਕੀਤਾ ਫੇਰਬਦਲ

Wednesday, Nov 11, 2020 - 11:33 PM (IST)

ਟਰੰਪ ਪ੍ਰਸ਼ਾਸਨ ਨੇ ਪੈਂਟਾਗਨ ਦੇ ਸੀਨੀਅਰ ਅਧਿਕਾਰੀਆਂ ਦਾ ਕੀਤਾ ਫੇਰਬਦਲ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਰਾਸ਼ਟਰਪਤੀ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਪੈਂਟਾਗਨ ਦੇ ਉੱਚ ਅਹੁਦਿਆਂ 'ਤੇ ਫੇਰਬਦਲ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਅਚਾਨਕ ਹੀ ਆਪਣੇ ਰੱਖਿਆ ਸਕੱਤਰ ਨੂੰ ਬਰਖ਼ਾਸਤ ਕਰਨ ਤੋਂ ਇਕ ਦਿਨ ਬਾਅਦ ਵ੍ਹਾਈਟ ਹਾਊਸ ਦੇ ਵਫ਼ਾਦਾਰਾਂ ਨੂੰ ਪ੍ਰਭਾਵਸ਼ਾਲੀ ਭੂਮਿਕਾਵਾਂ ਵਿਚ ਸਥਾਪਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ। 

ਪੈਂਟਾਗਨ ਵਲੋਂ ਮੰਗਲਵਾਰ ਸ਼ਾਮ ਨੂੰ ਇਕ ਬਿਆਨ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਇਨ੍ਹਾਂ ਤਬਦੀਲੀਆਂ ਨੇ ਡੈਮੋਕ੍ਰੇਟਸ ਅਤੇ ਕੁਝ ਰੀਪਬਲੀਕਨਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇਸ ਸੰਬੰਧੀ ਸੋਮਵਾਰ ਨੂੰ, ਟਰੰਪ ਨੇ ਟਵਿੱਟਰ 'ਤੇ ਆਪਣੇ ਚੌਥੇ ਰੱਖਿਆ ਸੱਕਤਰ, ਮਾਰਕ ਟੀ. ਐਸਪਰ ਦੀ ਬੇਦਖ਼ਲੀ ਦੀ ਘੋਸ਼ਣਾ ਕਰਦਿਆਂ ਪੈਂਟਾਗਨ ਵਿਚ ਉਪਰੋਕਤ ਫੈਸਲੇ ਲੈਣ ਦਾ ਐਲਾਨ ਕੀਤਾ। ਕ੍ਰਿਸਟੋਫਰ ਸੀ. ਮਿਲਰ, ਜਿਸ ਨੂੰ ਸੋਮਵਾਰ ਨੂੰ ਨਵਾਂ ਕਾਰਜਕਾਰੀ ਰੱਖਿਆ ਸਕੱਤਰ ਚੁਣਿਆ ਗਿਆ ਹੈ, ਤੋਂ ਇਲਾਵਾ ਨਵੇਂ ਅਹੁਦਿਆਂ 'ਤੇ ਟਰੰਪ ਦੇ ਵਫ਼ਾਦਾਰ ਅਤੇ ਰੀਪਬਲਿਕ ਡੇਵਿਨ ਨੂਨਜ਼ (ਆਰ-ਕੈਲੀਫ.), ਸਾਬਕਾ ਸਹਿਯੋਗੀ ਕਸ਼ ਪਟੇਲ ਅਤੇ ਐਂਥਨੀ ਜੇਅ ਟਾਟਾ ਹਨ। 

ਅਧਿਕਾਰੀ ਟਾਟਾ, ਜਿਸ ਨੇ ਐਸਪਰ ਦੇ ਸਲਾਹਕਾਰ ਵਜੋਂ ਸੇਵਾ ਨਿਭਾਈ ਸੀ, ਹੁਣ ਨੀਤੀ ਲਈ ਅੰਡਰ ਸੈਕਟਰੀ ਦੀ ਡਿਊਟੀ ਨਿਭਾਉਣਗੇ। ਇਸ ਤੋਂ ਇਲਾਵਾ ਪੈਂਟਾਗਨ ਤੋਂ ਬਰਖਾਸਤ ਕੀਤਾ ਗਏ ਜੋਸੇਫ ਕਰਨੇਨ, ਇਕ ਰਿਟਾਇਰਡ ਥ੍ਰੀ-ਸਟਾਰ ਐਡਮਿਰਲ ਅਤੇ ਨੇਵੀ ਸੀਲ ਅਧਿਕਾਰੀ ਹੈ, ਜਿਸ ਨੇ ਖੁਫੀਆ ਸੁਰੱਖਿਆ ਦੇ ਅੰਡਰ ਸੱਕਤਰ ਵਜੋਂ ਸੇਵਾ ਨਿਭਾਈ ਸੀ ਹੁਣ ਉਹਨਾਂ ਦੀ ਜਗ੍ਹਾ 34 ਸਾਲਾ ਅਜ਼ਰਾ ਕੋਹੇਨ-ਵਾਟਨਿਕ ਲਵੇਗਾ, ਜਿਸ ਨੇ ਹਾਲ ਹੀ ਵਿਚ ਵਿਸ਼ੇਸ਼ ਕਾਰਜਾਂ ਲਈ ਕਾਰਜਕਾਰੀ ਸਹਾਇਕ ਸੁੱਰਖਿਆ ਦੇ ਤੌਰ ਤੇ ਸੇਵਾ ਨਿਭਾਈ ਹੈ।

ਪੈਂਟਾਗਨ ਤੋਂ ਤਜਰਬੇ ਤੋਂ ਬਾਅਦ ਫੈਸਲਿਆਂ ਨੇ ਟਰੰਪ ਪ੍ਰਸ਼ਾਸਨ ਨੂੰ ਉਨ੍ਹਾਂ ਲੋਕਾਂ ਨੂੰ ਸਰਕਾਰ ਤੋਂ ਬਾਹਰ ਕੱਢਣਾ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਪ੍ਰਤੀ  ਵਫ਼ਾਦਾਰ ਨਹੀਂ ਸਮਝਿਆ ਗਿਆ । ਟਰੰਪ ਵੱਲੋਂ ਅਮਰੀਕੀ ਸੱਤਾ ਦੀ ਕਮਾਨ ਜੋਅ ਬਾਈਡੇਨ ਨੂੰ ਸੌਂਪਣ ਤੋਂ ਪਹਿਲਾਂ ਦੇਸ਼ ਦੇ ਰੱਖਿਆ ਢਾਂਚੇ ਵਿਚ ਕੀਤਾ ਗਿਆ ਫੇਰਬਦਲ ,ਉਸ ਦੇ ਸੱਤਾ ਪ੍ਰਤੀ ਮੋਹ ਨੂੰ ਵੀ ਪ੍ਰਗਟ ਕਰਦਾ ਹੈ।
 


author

Sanjeev

Content Editor

Related News