ਆਸਟਰੇਲੀਆ ਦੇ ਨਾਲ ਹੋਏ ਸ਼ਰਣਾਰਥੀ ਸਮਝੌਤੇ ਤੋਂ ਬਹੁਤ ਨਿਰਾਸ਼ ਹਨ ਟਰੰਪ

02/03/2017 12:32:05 PM

ਵਾਸ਼ਿੰਗਟਨ— ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਸਟਰੇਲੀਆ ਦੇ ਨਾਲ ਹੋਏ ਸ਼ਰਣਾਰਥੀ ਸਮਝੌਤੇ ਤੋਂ ਬਹੁਤ ਨਿਰਾਸ਼ ਹਨ। ਉਸ ਨੇ ਇਹ ਸੰਕੇਤ ਦਿੱਤਾ ਹੈ ਕਿ ਪ੍ਰਸ਼ਾਸਨ ਇਸ ਸਮਝੌਤੇ ਦਾ ਪਾਲਣ ਕਰੇਗਾ ਪਰ ਪ੍ਰਵਾਸੀਆਂ ਦੀ ਸਖ਼ਤ ਜਾਂਚ ਕੀਤੀ ਜਾਵੇਗੀ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਇਸ ਕਦਮ ਲਈ ਓਬਾਮਾ ਪ੍ਰਸ਼ਾਸਨ ''ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨਵੇਂ ਰਾਸ਼ਟਰਪਤੀ, ਪਿਛਲੇ ਪ੍ਰਸ਼ਾਸਨ ਵਲੋਂ ਕੀਤੇ ਗਏ ਇਸ ਸਮਝੌਤੇ ਤੋਂ ਅਵਿਸ਼ਵਾਸਯੋਗ ਰੂਪ ਨਾਲ ਨਿਰਾਸ਼ ਹਨ। ਬਾਅਦ ਇਹ ਪੁੱਛੇ ਜਾਣ ''ਤੇ ਕਿ ਕੀ ਸਮਝੌਤਾ ਬਰਕਰਾਰ ਰਹੇਗਾ, ਟਰੰਪ ਨੇ ਕਿਹਾ, ''''ਦੇਖਾਂਗੇ ਕਿ ਕੀ ਹੁੰਦਾ ਹੈ।'''' 
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਟਰੰਪ ਪ੍ਰਸ਼ਾਂਤ ਦੇਸ਼ਾਂ ਨਾਉਰੂ ਅਤੇ ਪਾਪੂਆ ਨਿਊ ਗਿਨੀ ''ਚ ਸ਼ਰਣਾਰਥੀ ਕੇਂਦਰਾਂ ''ਚ ਰਹਿ ਰਹੇ 1,250 ਸ਼ਰਣਾਰਥੀਆਂ ਨੂੰ ਸਵੀਕਾਰ ਕਰਨ ਦੇ ਸਮਝੌਤੇ ਨੂੰ ਲੈ ਕੇ ਵਚਨਬੱਧ ਹਨ। ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਮਾਮਲੇ ''ਤੇ ਕਥਿਤ ਰੂਪ ਨਾਲ ਨਾਖ਼ੁਸ਼ ਹੋਣ ਤੋਂ ਬਾਅਦ ਟਰਨਬੁਨ ਦੇ ਨਾਲ ਫੋਨ ''ਤੇ ਹੋ ਰਹੀ ਗੱਲਬਾਤ ਨੂੰ ਵਿਚਕਾਰ ਹੀ ਕੱਟ ਦਿੱਤਾ ਸੀ। ਉਨ੍ਹਾਂ ਨੇ ਬਾਅਦ ''ਚ ਟਵਿੱਟਰ ਦੇ ਮਾਧਿਅਮ ਰਾਹੀਂ ਸਮਝੌਤੇ ਨੂੰ ''ਮੂਰਖਤਾਪੂਰਣ ਸੌਦਾ'' ਕਰਾਰ ਦਿੱਤਾ ਸੀ। ਟਰੰਪ ਨੇ ਇੱਕ ਸਮਾਰੋਹ ''ਚ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਪ੍ਰਸ਼ਾਸਨ ਦੇ ਚੁੱਕੇ ਕਦਮਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਪਰ ਸਵਾਲ ਚੁੱਕੇ ਜਾ ਸਕਦੇ ਹਨ। ਉਨ੍ਹਾਂ ਕਿਹਾ, ''''ਪਿਛਲੇ ਪ੍ਰਸ਼ਾਸਨ ਨੇ ਜੋ ਕੁਝ ਕੀਤਾ, ਤੁਹਾਨੂੰ ਉਸ ਦਾ ਸਨਮਾਨ ਕਰਨਾ ਪਵੇਗਾ ਪਰ ਤੁਸੀਂ ਇਹ ਵੀ ਕਹਿ ਸਕਦੇ ਸੀ ਕਿ ਤੁਸੀਂ ਕੀ ਕਰ ਰਹੇ ਹੋ?'''' ਟਰੰਪ ਨੇ ਕਿਹਾ, ''''ਸਾਡਾ ਆਸਟਰੇਲੀਆ ''ਚ ਇੱਕ ਰਵੱਈਆ ਸੀ, ਮੇਰੇ ਮਨ ''ਚ ਆਸਟਰੇਲੀਆ ਲਈ ਬਹੁਤ ਸਨਮਾਨ ਹੈ, ਮੈਂ ਇੱਕ ਦੇਸ਼ ਦੇ ਰੂਪ ''ਚ ਆਸਟਰੇਲੀਆ ਨਾਲ ਪ੍ਰੇਮ ਕਰਦਾ ਹਾਂ ਪਰ ਸਾਨੂੰ ਸਮੱਸਿਆ ਉਦੋਂ ਹੋਈ, ਜਦੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਉਹ ਜੇਲਾਂ ''ਚ ਬੰਦ 1000 ਤੋਂ ਵਧੇਰੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਦੇ ਦਾਖ਼ਲਾ ਦੇਣਗੇ ਅਤੇ ਉਹ ਉਨ੍ਹਾਂ ਨੂੰ ਦੇਸ਼ ''ਚ ਲੈ ਕੇ ਆਉਣਗੇ ਅਤੇ ਮੈਂ ਸਿਰਫ਼ ਇੰਨਾ ਕਿਹਾ, ਕਿਉਂ?
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ''''ਅਸੀਂ ਅਜਿਹਾ ਕਿਉਂ ਕਰ ਰਹੇ ਹਾਂ? ਇਸ ਦਾ ਮਕਸਦ ਕੀ ਹੈ? ਇਸ ਲਈ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ।'''' ਟਰੰਪ ਨੇ ਕਿਹਾ, ''''ਸਾਡੇ ਕਈ ਬਹੁਤ ਚੰਗੇ ਦੋਸਤ ਹਨ। ਅਸੀਂ ਦੋਸਤ ਬਣੇ ਰਹਿਣਾ ਚਾਹੁੰਦੇ ਹਾਂ ਪਰ ਸਾਡੇ ਨਾਲ ਵੀ ਉੱਚਿਤ ਵਤੀਰਾ ਹੋਣਾ ਚਾਹੀਦਾ ਹੈ।'''' ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਅਮਰੀਕਾ ਦਾ ਅਸਲ ''ਚ ਬਹੁਤ ਫਾਇਦਾ ਚੁੱਕੇ ਰਹੇ ਹਨ। ਸਪਾਈਸਰ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ''ਚ ਕਿਹਾ ਕਿ ਟਰੰਪ ਦੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਬਹੁਤ ਸਦਭਵਾਨਾਪੂਰਨ ਗੱਲਬਾਤ ਹੋਈ। ਉਨ੍ਹਾਂ ਕਿਹਾ, ''''ਪਿਛਲੇ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਦਾ ਸਮਝੌਤਾ ਕੀਤਾ, ਜਿੰਨੀ ਬੁਰੀ ਤਰ੍ਹਾਂ ਇਸ ਨੂੰ ਤਿਆਰ ਕੀਤਾ ਅਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਨੂੰ ਹੋਣ ਵਾਲੇ ਖ਼ਤਰੇ ਦੇ ਕਾਰਨ ਟਰੰਪ ਇਸ ਨਾਲ ਅਵਿਸ਼ਵਾਸਯੋਗ ਰੂਪ ਨਾਲ ਨਿਰਾਸ਼ ਹਨ।'''' ਸਪਾਈਸਰ ਨੇ ਕਿਹਾ, ''''ਉਹ (ਟਰੰਪ) ਪ੍ਰਧਾਨ ਮੰਤਰੀ ਅਤੇ ਆਸਟਰੇਲੀਆਈ ਲੋਕਾਂ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੇ ਇਸ ਸਮਝੌਤੇ ਦੀ ਸਮੀਖਿਆ ''ਤੇ ਸਹਿਮਤੀ ਜਤਾਈ ਹੈ। ਇਸ ਸਮਝੌਤੇ ਦੇ ਤਹਿਤ ਇੱਥੇ ਸਵੀਕਾਰ ਕੀਤੇ ਜਾਣ ਵਾਲੇ ਹਰ ਵਿਅਕਤੀ ਦੀ ਸਖ਼ਤ ਜਾਂਚ ਹੋਵੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਉਹ ਸ਼ਾਂਤੀਪੂਰਨ ਇਰਾਦਿਆਂ ਨਾਲ ਇੱਥੇ ਆਇਆ ਹੈ ਅਤੇ ਉਸ ਨਾਲ ਅਮਰੀਕਾ ਨੂੰ ਕੋਈ ਖ਼ਤਰਾ ਨਹੀਂ ਹੈ।'''' ਉਨ੍ਹਾਂ ਕਿਹਾ, ''''ਉਹ ਆਸਟਰੇਲੀਆਈ ਲੋਕਾਂ ਅਤੇ ਪ੍ਰਧਾਨ ਮੰਤਰੀ ਟਰਨਬੁਲ ਦਾ ਸਨਮਾਨ ਕਰਦੇ ਹਨ ਪਰ ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਅਸੀਂ ਆਸਟਰੇਲੀਆ ਲਈ ਖ਼ਤਰਾ ਨਾ ਕਰੀਏ ਅਤੇ ਪਿਛਲੇ ਪ੍ਰਸ਼ਾਸਨ ਨੇ ਜਿਹੜਾ ਸਮਝੌਤਾ ਕੀਤਾ ਹੈ, ਉਹ ਉਸ ਨਾਲ ਬਹੁਤ ਜ਼ਿਆਦਾ ਨਿਰਾਸ਼ ਹਨ। ਉਨ੍ਹਾਂ ਨੂੰ ਇਹ ਸਮਝੌਤਾ ਪਸੰਦ ਨਹੀਂ ਆਇਆ।'''' ਇਸੇ ਵਿਚਕਾਰ ਰੀਪਬਲਿਕਨ ਸੈਨੇਟਰ ਜਾਨ ਮੈਕੇਨ ਨੇ ਕਿਹਾ ਕਿ ਉਨ੍ਹਾਂ ਨੇ ਹਾਲਾਤ ਸ਼ਾਂਤ ਕਰਨ ਲਈ ਅਮਰੀਕਾ ''ਚ ਆਸਟਰੇਲੀਆ ਦੇ ਰਾਜਦੂਤ ਨਾਲ ਗੱਲ ਕੀਤੀ।

Related News