ਹੈਰਿਸ ਵਿਰੁੱਧ ਟਰੰਪ ਦੇ ਨਿੱਜੀ ਹਮਲੇ ਜਾਰੀ, ਕਿਹਾ- ‘‘ਸਾਨੂੰ ਕਿਸੇ ਬੇਕਾਰ ਵਿਅਕਤੀ ਦੀ ਲੋੜ ਨਹੀਂ’’

Saturday, Aug 31, 2024 - 06:57 PM (IST)

ਵਾਸ਼ਿੰਗਟਨ - ਅਮਰੀਕਾ ਦੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੀ ਡੈਮੋਕ੍ਰੇਟਿਕ ਪਾਰਟੀ ਦੀ ਵਿਰੋਧੀ ਕਮਲਾ ਹੈਰਿਸ 'ਤੇ ਨਿੱਜੀ ਹਮਲਾ ਕਰਦਿਆਂ ਉਨ੍ਹਾਂ ਨੂੰ 'ਬੇਕਾਰ' ਕਰਾਰ ਦਿੱਤਾ ਹੈ। ਹੈਰਿਸ (59) 'ਤੇ ਵੀਰਵਾਰ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ 'ਸੀ.ਐੱਨ.ਐੱਨ.' ਨਾਲ ਆਪਣੇ ਪਹਿਲੇ ਵੱਡੇ ਇੰਟਰਵਿਊ ਤੋਂ ਬਾਅਦ ਟਰੰਪ ਨੇ ਉਨ੍ਹਾਂ ’ਤੇ ਹਮਲਾ ਕੀਤਾ ਹੈ। ਦੱਸ ਦੇਈਏ ਕਿ ਭਾਰਤੀ ਮੂਲ ਦੀ ਹੈਰਿਸ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ। ਉਨ੍ਹਾਂ ਦਾ ਸਾਹਮਣਾ ਟਰੰਪ (78) ਨਾਲ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ

ਟਰੰਪ ਨੇ ਸ਼ੁੱਕਰਵਾਰ ਨੂੰ ‘ਮਾਮਸ ਫਾਰ ਲਿਬਰਟੀ’ ਨਾਂ ਦੇ ਇਕ ਰੂੜੀਵਾਦੀ ਗੈਰ-ਲਾਭਕਾਰੀ ਸੰਸਥਾ ਦੀ ਸਾਲਾਨਾ ਸਭਾ ’ਚ ਕਿਹਾ "ਮੈਨੂੰ ਲੱਗਦਾ ਹੈ ਕਿ ਜੇਕਰ ਉਹ ਸਿਰਫ ਇੰਟਰਵਿਊ ਦਿੰਦੀ ਤਾਂ ਬਿਹਤਰ ਹੁੰਦਾ, ਭਾਵੇਂ ਉਹ ਬਹੁਤ ਵਧੀਆ ਨਾ ਹੋਵੇ," ਪਰ ਬਿਹਤਰ ਹੁੰਦਾ... ਕਿਉਂਕਿ ਹੁਣ ਹਰ ਕੋਈ ਦੇਖ ਰਿਹਾ ਹੈ ਅਤੇ ਅਸੀਂ ਸਾਰੇ ਦੇਖ ਰਹੇ ਹਾਂ ਕਿ ਉਹ ਬੇਕਾਰ ਹਨ। ਉਹ ਬੇਖਾਰ ਸਖਸ਼ੀਅਤ ਹਨ।’’ ਟਰੰਪ ਨੇ ਕਿਹਾ, ''ਸਾਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਕਿਸੇ ਹੋਰ ਬੇਕਾਰ ਵਿਅਕਤੀ ਦੀ ਲੋੜ ਨਹੀਂ ਹੈ।’’ ਇਸ ਤੋਂ ਪਹਿਲਾਂ, ਟਰੰਪ ਨੇ ਹੈਰਿਸ ਦੇ ਰੰਗ-ਰੂਪ ਨੂੰ ਲੈ ਕੇ ਨਿਸ਼ਾਨਾ ਵਿੰਨਦਿਆਂ ਕਿਹਾ ਸੀ ਕਿ ਉਹ ‘‘ਉਨ੍ਹਾਂ ਨਾਲੋਂ ਕਾਫ਼ੀ ਜ਼ਿਆਦਾ ਚੰਗੇ ਦਿੱਸਦੇ ਹਨ।''  ਸਾਬਕਾ ਰਾਸ਼ਟਰਪਤੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਉਹ ਹੈਰਿਸ 'ਤੇ ਨਿੱਜੀ ਹਮਲਾ ਕਰਨ ਦਾ ‘‘ਅਧਿਕਾਰ'' ਰੱਖਦੇ ਹਨ ਕਿਉਂਕਿ ਉਨ੍ਹਾਂ ਦੇ ਮਨ ’ਚ ਹੈਰਿਸ ਲਈ ਜ਼ਿਆਦਾ ਇੱਜ਼ਤ ਨਹੀਂ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਹੁਣ ਟਰੰਪ ਦੇ ਪੰਨੇ ਨੂੰ ਬਦਲਣ ਦਾ ਸਮਾਂ ਹੈ : ਕਮਲਾ ਹੈਰਿਸ

ਟਰੰਪ ਨੇ ਹੈਰਿਸ ਦੀ ਨਸਲੀ ਪਛਾਣ ’ਤੇ ਵੀ ਸਵਾਲ ਉਠਾਏ ਹਨ। ਸੀ.ਐੱਨ.ਐੱਨ. ਨਾਲ ਬੁੱਧਵਾਰ ਨੂੰ ਕੀਤੇ ਗਏ ਇੰਟਰਵਿਊ ’ਚ ਹੈਰਿਸ ਨੇ ਟ੍ਰੰਪ ਦੀ ਉਸ ਟਿੱਪਣੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਿਸ ’ਚ ਉਨ੍ਹਾਂ ਦੀ ਨਸਲ 'ਤੇ ਸਵਾਲ ਉਠਾਏ ਗਏ ਸਨ। ਇਸ ਦੌਰਾਨ ਹੈਰਿਸ ਨੇ ਜਵਾਬ ਦਿੱਤਾ, ‘‘ਉਹੀ ਪੁਰਾਣੀ, ਘਿਸੀ-ਪਿਟੀ ਰਣਨੀਤੀ। ਕਿਰਪਾ ਕਰਕੇ ਅਗਲਾ ਸਵਾਲ ਪੁੱਛੋ।'' ਪੈਨਸਿਲਵੇਨੀਆ ’ਚ ਸ਼ੁੱਕਰਵਾਰ ਨੂੰ ਚੋਣ ਮਹੁੰਮਮ ਦੌਰਾਨ ਟਰੰਪ ਨੇ ਇੰਟਰਵਿਊ ਬਾਰੇ ਸੰਖੇਪ ਟਿੱਪਣੀ ਕੀਤੀ। ਟਰੰਪ ਨੇ ਕਿਹਾ, ‘‘ਕੀ ਤੁਸੀਂ ਉਨ੍ਹਾਂ ਨੂੰ ਕੱਲ ਰਾਤ ਟੈਲੀਵਿਜ਼ਨ 'ਤੇ ਦੇਖਿਆ? ਕੀ ਉਹ ਸਾਡੇ ਦੇਸ਼ ਦੀ ਰਾਸ਼ਟਰਪਤੀ ਬਣਨ ਵਾਲੇ ਹਨ? ਮੈਨੂੰ ਅਜਿਹਾ ਨਹੀਂ ਲੱਗਦਾ।’’ ਸੀ.ਐੱਨ.ਐੱਨ. ਨੇ ਇੰਟਰਵਿਊ ਦਾ ਪੂਰਾ ਹਿੱਸਾ ਪ੍ਰਸਾਰਿਤ ਕੀਤਾ ਹੈ ਪਰ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਹਾਈਲਾਈਟ ਕਰਨ ਦੀ ਬਜਾਏ ਇੰਟਰਵਿਊ ਨੂੰ ਪਹਿਲਾਂ ਤੋਂ ਰਿਕਾਰਡ ਕਰਨ ਲਈ ਖ਼ਬਰਾਂ ਦੇ ਚੈਨਲ ਦੀ ਆਲੋਚਨਾ ਕੀਤੀ, ਇਹ ਦੱਸਦਿਆਂ ਕਿ ਇਹ ਹੈਰਿਸ ਦੀਆਂ ਗਲਤੀਆਂ ਨੂੰ ਲੁਕਾਉਣ ਦਾ ਇਕ ਤਰੀਕਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Sunaina

Content Editor

Related News