ਮੂਲ ਨਿਵਾਸੀਆਂ ਦੇ ਬੱਚਿਆਂ ਨਾਲ ਸਕੂਲਾਂ ’ਚ ਜੋ ਕੁੱਝ ਵੀ ਹੋਇਆ ਉਸ ਲਈ ਕੈਨੇਡਾ ਸ਼ਰਮਿੰਦਾ ਹੈ: ਟਰੂਡੋ
Saturday, Jun 26, 2021 - 06:31 PM (IST)
ਟੋਰਾਂਟੋ (ਭਾਸ਼ਾ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡਾ ਦੇ ਲੋਕ ਲੰਬੇ ਸਮੇਂ ਤੱਕ ਚੱਲੀ ਸਰਕਾਰ ਦੀ ਉਸ ਨੀਤੀ ਕਾਰਨ ‘ਡਰੇ ਹੋਏ ਅਤੇ ਸ਼ਰਮਿੰਦਾ’ ਹਨ, ਜਿਸ ਤਹਿਤ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਉਨ੍ਹਾਂ ਬੋਰਡਿੰਗ ਸਕੂਲਾਂ ਵਿਚ ਭੇਜਿਆ ਗਿਆ ਸੀ, ਜਿੱਥੇ ਸੈਂਕੜੇ ਬੇਨਾਮੀ ਕਬਰਾਂ ਪਾਈਆਂ ਗਈਆਂ ਹਨ। ਮੂਲ ਨਿਵਾਸੀਆਂ ਦੇ ਨੇਤਾਵਾਂ ਨੇ ਇਸ ਹਫ਼ਤੇ ਕਿਹਾ ਸੀ ਕਿ ‘ਮੈਰੀਵਡ ਇੰਡੀਅਨ ਰੈਸੀਡੈਂਸ਼ੀਅਲ’ ਸਕੂਲ ਵਿਚ 600 ਤੋਂ ਜ਼ਿਆਦਾ ਬੱਚਿਆਂ ਦੀਆਂ ਲਾਸ਼ਾਂ ਦੇ ਅਵਸ਼ੇਸ਼ ਪਾਏ ਗਏ ਹਨ। ਸੈਸਕੈਚਵਾਨ ਸੂਬੇ ਵਿਚ ਸਥਿਤ ਇਹ ਸਕੂਲ 1899 ਤੋਂ 1997 ਤੱਕ ਸੰਚਾਲਿਤ ਹੋਇਆ।
ਇਹ ਵੀ ਪੜ੍ਹੋ: ਵਾਇਰਸ ਦਾ ‘ਡੈਲਟਾ’ ਵੈਰੀਐਂਟ 85 ਦੇਸ਼ਾਂ ’ਚ ਮਚਾ ਰਿਹੈ ਤਬਾਹੀ, WHO ਨੇ ਜਾਰੀ ਕੀਤੀ ਚਿਤਾਵਨੀ
ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਵਿਚ ਅਜਿਹੇ ਹੀ ਸਕੂਲ ਵਿਚ 215 ਬੱਚਿਆਂ ਦੀਆਂ ਲਾਸ਼ਾਂ ਦੇ ਅਵਸ਼ੇਸ਼ ਪਾਏ ਗਏ ਸਨ। ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਸਰਕਾਰੀ ਈਸਾਈ ਸਕੂਲਾਂ ਵਿਚ ਜਾਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਰੋਮਨ ਕੈਥੋਲਿਕ ਮਿਸ਼ਨਰੀਆਂ ਵੱਲੋਂ ਚਲਾਏ ਗਏ ਵਾਲੇ ਇਨ੍ਹਾਂ ਸਕੂਲਾਂ ਵਿਚ 19ਵੀਂ ਸ਼ਤਾਬਦੀ ਤੋਂ 1970 ਦੇ ਦਹਾਕੇ ਤੱਕ 1,50,000 ਬੱਚਿਆਂ ਨੂੰ ਭੇਜਿਆ ਗਿਆ ਸੀ। ਸਰਕਾਰ ਨੇ ਮੰਨਿਆ ਹੈ ਕਿ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨਾਲ ਕੁੱਟਮਾਰ ਅਤੇ ਯੌਨ ਸ਼ੋਸ਼ਣ ਹੁੰਦਾ ਸੀ। ਇੱਥੋਂ ਤੱਕ ਕਿ ਜੋ ਬੱਚੇ ਆਪਣੀ ਮਾਂ ਬੋਲੀ ਬੋਲਦੇ ਸਨ ਉਨ੍ਹਾਂ ਨੂੰ ਵੀ ਕੁੱਟਿਆ ਜਾਂਦਾ ਸੀ। ਉਸ ਕਾਲਖੰਡ ਵਿਚ ਹਜ਼ਾਰਾਂ ਬੱਚਿਆਂ ਦੀ ਬੀਮਾਰੀ ਅਤੇ ਹੋਰ ਕਾਰਨਾਂ ਨਾਲ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ਼ 'ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ ’ਤੇ ਚਾਕੂ ਨਾਲ ਕੀਤੇ 15 ਵਾਰ, ਮੌਤ
ਟਰੂਡੋ ਨੇ ਕਿਹਾ, ‘ਉਹ ਇਕ ਦਰਦਨਾਕ ਸਰਕਾਰੀ ਨੀਤੀ ਸੀ ਜੋ ਕਈ ਦਹਾਕਿਆਂ ਤੱਕ ਕੈਨੇਡਾ ਦੀ ਸੱਚਾਈ ਸੀ ਅਤੇ ਅੱਜ ਕੈਨੇਡਾ ਦੇ ਲੋਕ ਇਸ ਤੋਂ ਡਰੇ ਹੋਏ ਅਤੇ ਸ਼ਰਮਿੰਦਾ ਹਨ ਕਿ ਸਾਡੇ ਦੇਸ਼ ਵਿਚ ਅਜਿਹਾ ਹੁੰਦਾ ਸੀ।’
ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।