ਟਰੂਡੋ ਦਾ ਅਹਿਮ ਫ਼ੈਸਲਾ, 'ਹੈਂਡਗੰਨ' ਦੀ ਵਿਕਰੀ 'ਤੇ ਲਗਾਈ ਪਾਬੰਦੀ

Sunday, Oct 23, 2022 - 02:07 PM (IST)

ਟਰੂਡੋ ਦਾ ਅਹਿਮ ਫ਼ੈਸਲਾ, 'ਹੈਂਡਗੰਨ' ਦੀ ਵਿਕਰੀ 'ਤੇ ਲਗਾਈ ਪਾਬੰਦੀ

ਓਟਾਵਾ (ਬਿਊਰੋ): ਕੈਨੇਡਾ ਵਿੱਚ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੀਆਂ ਹੈਂਡਗੰਨਾਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਟਰੂਡੋ ਨੇ ਕਿਹਾ ਕਿ ਅਸੀਂ ਇਸ ਦੇਸ਼ ਵਿੱਚ ਹੈਂਡਗੰਨ ਮਾਰਕੀਟ ਨੂੰ ਬੰਦ ਕਰ ਦਿੱਤਾ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਦੇਸ਼ ਵਿੱਚ ਬੰਦੂਕ ਹਿੰਸਾ ਵਧ ਰਹੀ ਹੈ। ਇਸ 'ਤੇ ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ। ਟਰੂਡੋ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਹੈਂਡਗਨ ਦੀ ਵਿਕਰੀ, ਖਰੀਦ ਅਤੇ ਟ੍ਰਾਂਸਫਰ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ। 

 

ਕੈਨੇਡਾ ਵਿੱਚ ਬੰਦੂਕ ਨਿਯੰਤਰਣ ਦੇ ਉਪਾਵਾਂ ਬਾਰੇ ਸੰਸਦ ਮੈਂਬਰਾਂ ਵਿੱਚ ਤਿੱਖੀ ਬਹਿਸ ਚੱਲ ਰਹੀ ਹੈ। ਇਸ ਦੌਰਾਨ ਟਰੂਡੋ ਨੇ ਹੈਂਡਗੰਨ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ। ਸੰਸਦ ਮੈਂਬਰ ਮਈ ਵਿਚ ਪੇਸ਼ ਕੀਤੇ ਗਏ ਇਕ ਬਿੱਲ ਦੇ ਪਾਸ ਹੋਣ 'ਤੇ ਬਹਿਸ ਕਰ ਰਹੇ ਹਨ ਜੋ ਦਹਾਕਿਆਂ ਵਿਚ ਬੰਦੂਕ ਕੰਟਰੋਲ ਕਾਨੂੰਨ ਦੀ ਨਿੰਦਾ ਕਰਦਾ ਹੈ।ਟਰੂਡੋ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਜਦੋਂ ਗੋਲੀਬਾਰੀ ਨਾਲ ਲੋਕ ਮਾਰੇ ਜਾ ਰਹੇ ਹਨ, ਜ਼ਖਮੀ ਹੋ ਰਹੇ ਹਨ ਉਦੋਂ ਇੱਕ ਜ਼ਿੰਮੇਵਾਰ ਲੀਡਰਸ਼ਿਪ ਵਜੋਂ, ਸਾਨੂੰ ਇਸ 'ਤੇ ਕਾਰਵਾਈ ਕਰਨ ਦੀ ਲੋੜ ਹੈ। ਹਾਲ ਹੀ ਵਿੱਚ ਦੇਸ਼ ਗੋਲੀਬਾਰੀ ਦੀਆਂ ਕਈ ਘਟਨਾਵਾਂ ਦਾ ਗਵਾਹ ਹੈ। ਇਸ ਨੂੰ ਰੋਕਣਾ ਸਾਡੀ ਜ਼ਿੰਮੇਵਾਰੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਟੋਰਾਂਟੋ ਆਈਲੈਂਡ ਏਅਰਪੋਰਟ ਨੂੰ ਬੰਬ ਦੀ ਧਮਕੀ ਮਗਰੋਂ ਕਰਾਇਆ ਗਿਆ ਖਾਲੀ, ਦੋ ਲੋਕ ਹਿਰਾਸਤ 'ਚ

ਕੈਨੇਡਾ ਦੇ ਡਾਕਟਰਜ਼ ਫਾਰ ਪ੍ਰੋਟੈਕਸ਼ਨ ਫਰੌਮ ਗਨਜ਼ ਨੇ ਇਸ ਖ਼ਬਰ ਦੇ ਜਵਾਬ ਵਿੱਚ ਟਵੀਟ ਕਰਦੇ ਹੋਏ ਕਿਹਾ ਕਿ ਹੈਂਡਗੰਨ ਦੇ ਪ੍ਰਸਾਰ ਨੂੰ ਘਟਾਉਣਾ ਇੱਕ ਮਹੱਤਵਪੂਰਨ ਕਦਮ ਹੈ। ਕੈਨੇਡਾ ਵਿੱਚ ਬੰਦੂਕ ਹਿੰਸਾ ਨੂੰ ਘਟਾਉਣ ਅਤੇ ਜਾਨਾਂ ਬਚਾਉਣ ਦੀ ਲੋੜ ਹੈ।ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਅਤੇ ਅਮਰੀਕਾ ਸਮੇਤ ਕਈ ਯੂਰਪੀ ਦੇਸ਼ਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਆਮ ਲੋਕਾਂ 'ਤੇ ਹੋਈ ਗੋਲੀਬਾਰੀ ਕਾਰਨ ਹੁਣ ਤੱਕ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਘਟਨਾਵਾਂ ਲਈ ਸਰਕਾਰ ਦੀ ਭਾਰੀ ਆਲੋਚਨਾ ਹੋਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News