ਮੰਗਿਆ ਅਸਤੀਫ਼ਾ ਤਾਂ ਰੋਣ ਲੱਗੇ Trudeau, ਅੱਖਾਂ 'ਚ ਹੰਝੂ ਭਰ ਦਿੱਤੀ ਬੱਚਿਆਂ ਦੀ ਦੁਹਾਈ
Thursday, Oct 24, 2024 - 03:50 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਹੀ ਦੇਸ਼ ਵਿਚ ਘਿਰ ਗਏ ਹਨ। ਹੁਣ ਉਸ ਦੀ ਕੁਰਸੀ ਖ਼ਤਰੇ ਵਿੱਚ ਹੈ।ਉਸ ਦੇ ਆਪਣੇ ਸੰਸਦ ਮੈਂਬਰ ਹੀ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਲਿਬਰਲ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ 28 ਅਕਤੂਬਰ ਤੱਕ ਅਹੁਦਾ ਛੱਡਣ ਦਾ ਅਲਟੀਮੇਟਮ ਦਿੱਤਾ ਹੈ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਹੈ। ਜਸਟਿਨ ਟਰੂਡੋ ਸਿਆਸੀ ਹਨੇਰੇ ਦਾ ਸਾਹਮਣਾ ਕਰ ਰਹੇ ਹਨ। ਉਹ ਹੁਣ ਕੁਰਸੀ ਬਚਾਉਣ ਲਈ ਆਪਣੇ ਬੱਚਿਆਂ ਦੀ ਦੁਹਾਈ ਦੇ ਰਿਹਾ ਹੈ।
ਟਰੂਡੋ ਹੋਏ ਭਾਵੁਕ, ਦੇਣ ਲੱਗੇ ਬੱਚਿਆਂ ਦੀ ਦੁਹਾਈ
ਅਸਤੀਫ਼ੇ ਦੀ ਮੰਗ ਸੁਣ ਕੇ ਭਾਵੁਕ ਹੋਏ ਜਸਟਿਨ ਟਰੂਡੋ ਮੀਟਿੰਗ ਵਿੱਚ ਹੀ ਆਪਣੇ ਬੱਚਿਆਂ ਦੀ ਦੁਹਾਈ ਦੇਣ ਲੱਗੇ। ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਪੀ.ਐਮ ਟਰੂਡੋ ਨੇ ਸੰਸਦ ਮੈਂਬਰਾਂ ਨੂੰ ਆਪਣੇ ਤਿੰਨ ਬੱਚਿਆਂ 'ਤੇ ਪੈਣ ਵਾਲੇ ਆਪਣੇ ਲੰਬੇ ਸਿਆਸੀ ਕਰੀਅਰ ਦੇ ਪ੍ਰਭਾਵ ਬਾਰੇ ਦੱਸਿਆ ਅਤੇ ਇਸ ਦੌਰਾਨ ਉਹ ਭਾਵੁਕ ਵੀ ਹੋ ਗਏ। ਟਰੂਡੋ ਨੇ ਆਪਣੇ ਪਾਰਲੀਮਾਨੀ ਗਰੁੱਪ ਨੂੰ ਕਿਹਾ ਹੈ ਕਿ ਇੱਕ ਨੇਤਾ ਦੇ ਤੌਰ 'ਤੇ ਆਪਣੀ ਯੋਗਤਾ ਨੂੰ ਲੈ ਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਸੋਚਣ ਲਈ ਕੁਝ ਸਮਾਂ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਜਸਟਿਨ ਟਰੂਡੋ 28 ਅਕਤੂਬਰ ਤੱਕ ਦੇਣ ਅਸਤੀਫ਼ਾ, ਕੈਨੇਡਾ ਦੇ ਸੰਸਦ ਮੈਂਬਰਾਂ ਨੇ ਦਿੱਤੀ ਡੈੱਡਲਾਈਨ
3 ਘੰਟੇ ਤੱਕ ਮੀਟਿੰਗ ਵਿੱਚ ਭਾਵੁਕ ਰਹੇ ਟਰੂਡੋ
ਇਹ ਬੈਠਕ ਕਰੀਬ ਤਿੰਨ ਘੰਟੇ ਚੱਲੀ। ਬੰਦ ਦਰਵਾਜ਼ਿਆਂ ਪਿੱਛੇ ਭਾਵੁਕ ਹੋ ਚੁੱਕੇ ਜਸਟਿਨ ਟਰੂਡੋ ਜਦੋਂ ਬਾਹਰ ਆਏ ਤਾਂ ਉਨ੍ਹਾਂ ਦੇ ਚਿਹਰੇ 'ਤੇ ਝੂਠੀ ਮੁਸਕਰਾਹਟ ਸੀ। ਪਰ ਕੁਰਸੀ ਦਾ ਤਣਾਅ ਸਾਫ਼ ਦਿਖਾਈ ਦੇ ਰਿਹਾ ਸੀ। ਮੀਟਿੰਗ ਤੋਂ ਬਾਅਦ ਬਾਹਰ ਆਉਂਦਿਆਂ ਉਨ੍ਹਾਂ ਮੀਡੀਆ ਨੂੰ ਸਿਰਫ਼ ਇਹੀ ਕਿਹਾ ਕਿ ਲਿਬਰਲ ‘ਮਜ਼ਬੂਤ ਅਤੇ ਇਕਜੁੱਟ’ ਹਨ। ਇਸ ਤੋਂ ਇਲਾਵਾ ਟਰੂਡੋ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਉਹ ਦੁਬਾਰਾ ਚੋਣ ਲੜਨਗੇ। ਦਿਲਚਸਪ ਗੱਲ ਇਹ ਹੈ ਕਿ ਪਿਛਲੇ 100 ਸਾਲਾਂ ਵਿੱਚ ਕੈਨੇਡਾ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਲਗਾਤਾਰ ਚਾਰ ਵਾਰ ਇਹ ਅਹੁਦਾ ਨਹੀਂ ਸੰਭਾਲਿਆ ਹੈ। ਹਾਲਾਂਕਿ ਇਹ ਅਸਪਸ਼ਟ ਹੈ ਕਿ ਅਸੰਤੁਸ਼ਟ ਲਿਬਰਲ ਕੀ ਕਰਨਗੇ ਜੇਕਰ ਟਰੂਡੋ 28 ਅਕਤੂਬਰ ਦੀ ਸਮਾਂ ਸੀਮਾ ਤੱਕ ਅਹੁਦਾ ਛੱਡਣ ਦੀਆਂ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੇ ਹਨ।
ਦਰਅਸਲ ਸੀ.ਬੀ.ਸੀ. ਅਨੁਸਾਰ ਲਿਬਰਲ ਸੰਸਦ ਮੈਂਬਰਾਂ ਦੀ ਇੱਕ ਮੀਟਿੰਗ ਬੁੱਧਵਾਰ ਯਾਨੀ 23 ਅਕਤੂਬਰ ਨੂੰ ਹੋਈ ਸੀ। ਉਸ ਮੀਟਿੰਗ ਵਿੱਚ ਜਸਟਿਨ ਟਰੂਡੋ ਦੀ ਕੁਰਸੀ ਖੋਹਣ ਦੀ ਸਕ੍ਰਿਪਟ ਲਿਖੀ ਗਈ ਸੀ। ਲਿਬਰਲ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਮਾਂ ਸੀਮਾ ਦਿੱਤੀ ਹੈ। ਸੰਸਦ ਮੈਂਬਰਾਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਫ਼ੈਸਲਾ ਕਰੋ ਕਿ ਤੁਸੀਂ ਨੇਤਾ ਬਣੇ ਰਹਿਣਾ ਚਾਹੁੰਦੇ ਹੋ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਇਸ ਦੇ ਲਈ ਸੰਸਦ ਮੈਂਬਰਾਂ ਨੇ 28 ਅਕਤੂਬਰ ਤੱਕ ਅਸਤੀਫ਼ੇ ਦੀ ਸਮਾਂ ਸੀਮਾ ਦਿੱਤੀ ਹੈ। ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਨੇ ਜਸਟਿਨ ਟਰੂਡੋ ਨੂੰ ਚੌਥੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਨਾ ਲੜਨ ਲਈ ਕਿਹਾ ਹੈ। ਪਾਰਟੀ ਦੇ ਕਰੀਬ 24 ਸੰਸਦ ਮੈਂਬਰਾਂ ਨੇ ਟਰੂਡੋ ਨੂੰ ਹਟਾਉਣ ਦੀ ਮੰਗ ਵਾਲੇ ਪੱਤਰ 'ਤੇ ਦਸਤਖ਼ਤ ਕੀਤੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਪਾਰਲੀਮੈਂਟ 'ਚ Trudeau ਦੀ ਅੰਗਰੇਜ਼ੀ ਦਾ ਬਣਿਆ ਮਜ਼ਾਕ, ਉੱਚੀ-ਉੱਚੀ ਹੱਸੇ ਵਿਰੋਧੀ
ਮੁਸ਼ਕਲਾਂ 'ਚ ਘਿਰੇ ਟਰੂਡੋ
ਦਰਅਸਲ ਟਰੂਡੋ ਵਿਰੋਧੀ ਸੰਸਦ ਮੈਂਬਰ ਲੰਬੇ ਸਮੇਂ ਤੋਂ ਗੁਪਤ ਮੀਟਿੰਗਾਂ ਕਰ ਰਹੇ ਸਨ। ਉਹ ਕਾਕਸ ਮੈਂਬਰਾਂ ਨੂੰ ਇਕਜੁੱਟ ਕਰਨਾ ਚਾਹੁੰਦੇ ਸਨ ਤਾਂ ਜੋ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕੇ ਅਤੇ ਪਾਰਟੀ ਨੂੰ ਚੋਣ ਹਾਰ ਤੋਂ ਬਚਾਇਆ ਜਾ ਸਕੇ। ਤਕਰੀਬਨ ਨੌਂ ਸਾਲ ਸਰਕਾਰ ਵਿੱਚ ਰਹਿਣ ਤੋਂ ਬਾਅਦ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਵਿੱਚ ਕਾਫੀ ਕਮੀ ਆਈ ਹੈ। ਸੀ.ਬੀ.ਸੀ ਪੋਲ ਟਰੈਕਰ ਅਨੁਸਾਰ ਕੰਜ਼ਰਵੇਟਿਵ ਪਾਰਟੀ ਨੂੰ ਸੱਤਾਧਾਰੀ ਲਿਬਰਲ ਪਾਰਟੀ 'ਤੇ 19 ਅੰਕਾਂ ਦੀ ਬੜ੍ਹਤ ਹੈ। ਇਹ ਫਰਕ ਦੱਸਦਾ ਹੈ ਕਿ ਅਗਲੀਆਂ ਚੋਣਾਂ ਤੋਂ ਬਾਅਦ ਦਰਜਨਾਂ ਲਿਬਰਲ ਸੰਸਦ ਮੈਂਬਰਾਂ ਨੂੰ ਆਪਣੀਆਂ ਸੀਟਾਂ ਗੁਆਉਣੀਆਂ ਪੈ ਸਕਦੀਆਂ ਹਨ। ਇਸ ਦੇ ਮੱਦੇਨਜ਼ਰ 24 ਦੇ ਕਰੀਬ ਲਿਬਰਲ ਸੰਸਦ ਮੈਂਬਰਾਂ ਨੇ ਟਰੂਡੋ ਨੂੰ ਅਹੁਦਾ ਛੱਡਣ ਦੀ ਮੰਗ ਕਰਦੇ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।