ਅਮਰੀਕਾ ਓਪਨ ਦਾ ਖਿਤਾਬ ਜਿੱਤਣ ''ਤੇ ਐਂਡ੍ਰੇਸਕੂ ਨੂੰ ਟਰੂਡੋ ਨੇ ਦਿੱਤੀਆਂ ਵਧਾਈਆਂ

Sunday, Sep 08, 2019 - 08:37 PM (IST)

ਅਮਰੀਕਾ ਓਪਨ ਦਾ ਖਿਤਾਬ ਜਿੱਤਣ ''ਤੇ ਐਂਡ੍ਰੇਸਕੂ ਨੂੰ ਟਰੂਡੋ ਨੇ ਦਿੱਤੀਆਂ ਵਧਾਈਆਂ

ਓਨਟਾਰੀਓ (ਏਜੰਸੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਯੁਵਾ ਟੈਨਿਸ ਖਿਡਾਰੀ ਬਿਆਂਕਾ ਏਂਡ੍ਰੇਸਕੂ ਨੂੰ ਅਮਰੀਕਾ ਓਪਨ ਵਿਚ ਮਹਿਲਾ ਸਿੰਗਲ ਵਰਗ ਦਾ ਖਿਤਾਬ ਜਿੱਤਣ 'ਤੇ ਵਧਾਈ ਦਿੱਤੀ। 19 ਸਾਲਾ ਏਂਡ੍ਰੇਸਕੂ ਨੇ ਸਾਲ ਦੇ ਚੌਥੇ ਅਤੇ ਅੰਤਿਮ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਅਮਰੀਕਾ ਦੀ ਧਾਕੜ ਖਿਡਾਰੀ ਸੇਰੇਨਾ ਵਿਲੀਅਮਸ ਨੂੰ ਸਿੱਧੇ ਸੈੱਟਾਂ ਵਿਚ 6-3, 7-5 ਨਾਲ ਹਰਾਇਆ। ਉਹ ਗ੍ਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਕੈਨੇਡੀਆਈ ਖਿਡਾਰੀ ਹੈ। ਐਂਡ੍ਰੇਸਕੂ ਨੇ ਇਸ ਦਮਧਾਰ ਜਿੱਤ ਦੇ ਨਾਲ ਹੀ ਸੇਰੇਨਾ ਨੂੰ ਆਪਣਾ ਰਿਕਾਰਡ 24ਵਾਂ ਗ੍ਰੈਂਡ ਸਲੈਮ ਜਿੱਤਣ ਤੋਂ ਵੀ ਰੋਕ ਦਿੱਤਾ।

ਮੈਚ ਤੋਂ ਬਾਅਦ ਟਰੂਡੋ ਨੇ ਟਵੀਟ ਕੀਤਾ। ਬਿਆਂਕਾ ਐਂਡ੍ਰੇਸਕੂ ਨੂੰ ਸ਼ੁਭਕਾਮਾਨਾਵਾਂ। ਤੁਸੀਂ ਇਤਿਹਾਸ ਰੱਚ ਦਿੱਤਾ ਹੈ ਅਤੇ ਪੂਰੇ ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ। ਮਹਾਨ ਮਹਿਲਾ ਟੈਨਿਸ ਖਿਡਾਰੀ ਅਮਰੀਕਾ ਦੀ ਬਿਲੀ ਜੀਨ ਕਿੰਗ ਵੀ ਐਂਡ੍ਰੇਸਕੂ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਈ। ਉਨ੍ਹਾਂ ਨੇ ਟਵੀਟ ਕੀਤਾ ਕਿ ਬਿਆਂਕਾ ਐਂਡ੍ਰੇਸਕੂ ਨੂੰ ਪਹਿਲਾ ਮੇਜਰ ਖਿਤਾਬ ਜਿੱਤਣ ਲਈ ਸ਼ੁਭਕਾਮਨਾਵਾਂ। ਉਹ ਕੈਨੇਡਾ ਦੀ ਪਹਿਲੀ ਗ੍ਰੈਂਡ ਸਲੈਮ ਚੈਂਪੀਅਨ ਹੈ, ਉਹ ਕੈਨੇਡਾ ਦਾ ਭਵਿੱਖ ਹਨ। ਸੇਰੇਨਾ ਨੇ ਵੀ ਅਖੀਰ ਤੱਕ ਲੜਾਈ ਲੜੀ। ਐਂਡ੍ਰੇਸਕੂ ਓਪਨ ਏਰਾ ਵਿਚ ਅਮਰੀਕੀ ਓਪਨ ਦੇ ਮੇਨ ਡਰਾਅ ਟੂਰਨਾਮੈਂਟ ਡੈਬਿਊ ਤੋਂ ਬਾਅਦ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਹੈ। 1968 ਵਿਚ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਸੀ। ਐਂਡ੍ਰੇਸਕੂ ਨੇ ਹੁਣ ਤੱਕ ਆਪਣੇ ਕਰੀਅਰ ਵਿਚ ਸਿਰਫ ਚਾਰ ਮੇਜਰ ਟੂਰਨਾਮੈਂਟ ਵਿਚ ਹਿੱਸਾ ਲਿਆ ਹੈ। ਉਹ 2004 ਵਿਚ ਅਮਰੀਕਾ ਓਪਨ ਦਾ ਖਿਤਾਬ ਜਿੱਤਣ ਵਾਲੀ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਤੋਂ ਬਾਅਦ ਗ੍ਰੈਂਡ ਸਲੈਮ ਜਿੱਤਣ ਵਾਲੀ ਸਭ ਤੋਂ ਨੌਜਵਾਨ ਖਿਡਾਰੀ ਹੈ।


author

Sunny Mehra

Content Editor

Related News