ਕੈਨੇਡਾ ਦੀਆਂ ਸੜਕਾਂ ''ਤੇ ਚੱਲਣਗੇ ਬਿਨ੍ਹਾਂ ਡਰਾਈਵਰਾਂ ਤੋਂ ਟਰੱਕ

11/23/2017 2:19:19 AM

ਟੋਰਾਂਟੋ — ਕੈਨੇਡਾ ਦੀਆਂ ਸੜਕਾਂ 'ਤੇ ਛੇਤੀ ਹੀ ਬਿਨ੍ਹਾਂ ਡਰਾਈਵਰ ਤੋਂ ਚੱਲਣ ਵਾਲੇ ਟਰੱਕ ਦੌੜਦੇ ਨਜ਼ਰ ਆਉਣਗੇ। ਮਾਹਿਰਾਂ ਨੇ ਦੱਸਿਆ ਤਿ ਅਗਲੇ ਸਾਲ ਦੇ ਸ਼ੁਰੂ ਕੀਤੀ ਜਾ ਸਕਦੀ ਹੈ। ਆਟੋ ਨਿਰਮਾਤਾ ਕੰਪਨੀ ਟੈਸਲਾ ਵੱਲੋਂ ਪਿਛਲੇ ਹਫਤੇ ਇਕ ਇਲੈਕਟ੍ਰਾਨਿਕ ਟਰੱਕ ਪੇਸ਼ ਕੀਤਾ ਗਿਆ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਧਰਤੀ 'ਤੇ ਇਸ ਵੇਲੇ ਸਭ ਤੋਂ ਤੇਜ਼ ਰਫਤਾਰ ਕਮਰਸ਼ੀਅਲ ਵਾਹਨ ਹੈ। 
ਕੰਪਨੀ ਦੇ ਸੀ. ਈ. ਓ. ਐਲਨ ਮਸਕ ਨੇ ਕਿਹਾ ਕਿ ਇਸ ਟਰੱਕ ਦੀ ਰਫਤਾਰ ਇੰਨੀ ਤੇਜ਼ ਹੈ ਕਿ ਹਵਾਈ ਜਹਾਜ਼ ਕੁਝ ਮਾਹਿਰਾਂ ਨੇ ਦੁਨੀਆ ਦਾ ਧਿਆਨ ਇਕ ਹੋਰ ਪਾਸੇ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਸਾਰੇ ਹਵਾਈ ਜਹਾਜ਼ ਤੋਂ ਤੇਜ਼ ਕਾਰ ਅਤੇ ਟਰੱਕ ਬਣਾਉਣ 'ਚ ਰੁਝੇ ਹੋਏ ਹਨ। ਟੈਸਲਾ ਵੀ ਉਨ੍ਹਾਂ ਕੰਪਨੀਆਂ 'ਚੋਂ ਇਕ ਹੈ ਜੋ ਡਰਾਈਵਰ ਤੋਂ ਬਗੈਰ ਚੱਲਣ ਵਾਲੇ ਵਾਹਨ ਵਿਕਸਤ ਕਰਨ 'ਚ ਮੋਹਰੀ ਕਦਮ ਨਿਭਾਅ ਰਹੀ ਹੈ। ਡਰਾਈਵਰ ਤੋਂ ਬਗੈਰ ਚੱਲਣ ਵਾਲੇ ਟਰੱਕ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ ਵਾਲੇ ਮਾਹਿਰਾਂ ਮੁਤਾਬਕ ਚੀਜ਼ਾਂ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਬਗੈਰ ਡਰਾਈਵਰ ਤੋਂ ਚੱਲਮ ਵਾਲੇ ਇਲੈਕਟ੍ਰਾਨਿਕ ਟਰੱਕਾਂ ਦੇ ਬਾਜ਼ਾਰ 'ਚ ਆਉਣ ਨਾਲ ਕੈਨੇਡਾ ਦੀ ਮੂੰਹ ਮੁਹਾਂਦਰਾ ਹੀ ਬਦਲ ਜਾਵੇਗਾ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਜ਼ਿਆਦਾਤਰ ਕੈਨੇਡੀਅਨ ਇਸ ਤਬਦੀਲੀ ਲਈ ਮਾਨਸਿਕ ਤੌਰ 'ਤੇ ਤਿਆਰ ਹੀ ਨਹੀਂ ਹਨ। 
ਕੈਨੇਡੀਅਨ ਆਟੋਮੇਟਿਡ ਵਹੀਕਲ ਸੈਂਟਰ ਫਾਰ ਐਕਸੀਲੈਂਸ ਜੋਂ ਇਕ ਗੈਰ-ਮੁਨਾਫੀ ਵਾਲੀ ਕੰਸਲਟੈਂਸੀ ਹੈ, ਦੇ ਚੀਫ ਤਕਨਾਲੋਜੀ ਅਫਸਰ ਪੌਲ ਗੌਡਜ਼ਮਾਰਕ ਨੇ ਕਿਹਾ ਕਿ ਨਵੀਂ ਤਕਨੀਕ ਦੇ ਅਸਰ ਬੇਹੱਦ ਡੂੰਘੇ ਹੋਣਗੇ।


Related News