ਟਰੱਕ ਡਰਾਈਵਰ ਨੇ 25 ਸਾਲਾਂ ''ਚ ਚੋਰੀ ਕੀਤੀਆਂ ਸਾਈਕਲਾਂ ਦੀਆਂ 5800 ਕਾਠੀਆਂ

03/10/2020 1:20:18 AM

ਓਸਾਕਾ (ਏਜੰਸੀ)- ਜਪਾਨ ਦੇ ਓਸਾਕਾ ਦੀ ਪੁਲਸ ਨੇ 57 ਸਾਲ ਦੇ ਹਿਰੋਆਕੀ ਸੂਡਾ ਨੂੰ ਸਿਰਫ ਇਸ ਲਈ ਗ੍ਰਿਫਤਾਰ ਕੀਤਾ ਕਿਉਂਕਿ ਉਸ ਨੇ ਸਾਈਕਲ ਦੀਆਂ 5800 ਕਾਠੀਆਂ ਚੋਰੀ ਕੀਤੀਆਂ ਹਨ। ਇਸ ਦਾ ਖੁਲਾਸਾ ਇਕ ਵੀਡੀਓ ਰਾਹੀਂ ਹੋਇਆ। ਇਕ ਟ੍ਰੇਨ ਸਟੇਸ਼ਨ 'ਤੇ ਅਤੇ ਹਿਗਾਸ਼ਿਓਸਾਕਾ ਵਿਚ ਸਾਈਕਲ ਦੀ ਪਾਰਕਿੰਗ ਤੋਂ ਸੂਡਾ ਸਾਈਕਲ ਦੀ ਕਾਠੀ ਚੋਰੀ ਕਰਦੇ ਹੋਏ ਸੀਸੀਟੀਵੀ ਵਿਚ ਕੈਦ ਹੋ ਗਿਆ ਸੀ। ਇਸ ਵੀਡੀਓ ਕਲਿੱਪ ਦੇ ਆਧਾਰ 'ਤੇ ਪੁਲਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ 13 ਫਰਵਰੀ ਨੂੰ ਸੂਡਾ ਨੂੰ ਗ੍ਰਿਫਤਾਰ ਕੀਤਾ ਗਿਆ।

ਜਦੋਂ ਪੁਲਸ ਨੇ ਪੁੱਛਿਆ ਕਿ ਤੂੰ ਕਾਠੀ ਕਿਉਂ ਚੋਰੀ ਕੀਤੀ ਤਾਂ ਸੂਡਾ ਨੇ ਕਿਹਾ ਕਿ ਉਸ ਨੂੰ ਇਸ ਵਿਚ ਮਜ਼ਾ ਆਉਂਦਾ ਹੈ, ਜਦੋਂ ਉਸ ਨੇ ਇਹ ਦੱਸਿਆ ਕਿ ਉਹ ਬੀਤੇ 25 ਸਾਲ ਤੋਂ ਇਹ ਕੰਮ ਕਰ ਰਿਹਾ ਹੈ ਤਾਂ ਪੁਲਸ ਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਇਆ। ਸੂਡਾ ਨੇ ਦੱਸਿਆ ਕਿ ਉਸ ਨੇ ਅਜੇ ਤੱਕ ਕੁਲ 5800 ਤੋਂ ਜ਼ਿਆਦਾ ਸਾਈਕਲ ਦੀਆਂ ਕਾਠੀਆਂ ਚੋਰੀ ਕੀਤੀਆਂ ਹਨ। ਇਸ ਤੋਂ ਬਾਅਦ ਸੂਡਾ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਇਕ ਕਿਰਾਏ 'ਤੇ ਲਏ ਗਏ ਸਟੋਰੇਜ ਫੈਸਿਲਿਟੀ ਤੋਂ ਇਨ੍ਹਾਂ ਸੀਟਸ ਨੂੰ ਬਰਾਮਦ ਕੀਤਾ ਅਤੇ ਟਰੱਕ ਡਰਾਈਵਰ ਸੂਡਾ ਨੂੰ ਚੋਰੀ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ।

ਉਸ ਨੇ 29 ਅਤੇ 30 ਨਵੰਬਰ ਨੂੰ ਇਕ ਟ੍ਰੇਨ ਸਟੇਸ਼ਨ ਅਤੇ ਹਿਗਾਸ਼ਿਓਸਾਕਾ ਦੀ ਪਾਰਕਿੰਗ ਤੋਂ 5796 ਕੀਮਤ ਦੀ ਸਾਈਕਿਲ ਦੀਆਂ ਦੋ ਸੀਟਾਂ ਚੋਰੀ ਕੀਤੀਆਂ ਸਨ। ਸੂਡਾ ਨੇ ਦੱਸਿਆ ਕਿ ਉਸ ਨੇ ਟੋਕੀਓ ਅਤੇ ਓਸਾਕਾ ਤੋਂ ਸਾਈਕਿਲ ਦੀਆਂ ਸੀਟਾਂ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ੁਰੂਆਤ ਵਿਚ ਉਹ ਅਜਿਹਾ ਕੰਮ ਦੇ ਤਣਾਅ ਨੂੰ ਦੂਰ ਕਰਨ ਲਈ ਕਰਦਾ ਸੀ ਪਰ ਬਾਅਦ ਵਿਚ ਉਸ ਨੂੰ ਇਸ ਕੰਮ ਵਿਚ ਮਜ਼ਾ ਆਉਣ ਲੱਗਾ। ਉਸ ਨੂੰ ਸਾਈਕਿਲ ਦੀਆਂ ਵੱਖ-ਵੱਖ ਸੀਟਾਂ ਇਕੱਠੀਆਂ ਕਰਨ ਦਾ ਸ਼ੌਕ ਸੀ। ਪੁਲਸ ਨੇ ਸੂਡਾ ਕੋਲੋਂ ਹਜ਼ਾਰਾਂ ਦੀ ਗਿਣਤੀ ਵਿਚ ਸਾਈਕਲ ਦੀਆਂ ਸੀਟਾਂ ਬਰਾਮਦ ਕਰ ਲਈਆਂ। ਸੂਡਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਜਦੋਂ ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦਾ ਸੀ ਤਾਂ ਉਥੇ ਸੁੰਨਸਾਨ ਥਾਂ 'ਤੇ ਖੜ੍ਹੀਆਂ ਸਾਈਕਲਾਂ ਦੀਆਂ ਸੀਟਾਂ ਚੋਰੀ ਕਰ ਲੈਂਦਾ ਸੀ।


Sunny Mehra

Content Editor

Related News