ਸਿਡਨੀ 'ਚ ਵਾਹਨਾਂ ਵਿਚਾਲੇ ਹੋਈ ਟੱਕਰ, ਆਵਾਜਾਈ ਹੋਈ ਜਾਮ

Monday, Mar 26, 2018 - 10:58 AM (IST)

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਤਿੰਨ ਵਾਹਨਾਂ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ ਆਵਾਜਾਈ ਜਾਮ ਹੋ ਗਈ। ਦੱਖਣੀ-ਪੱਛਮੀ ਸਿਡਨੀ ਦੇ ਐੱਮ5 ਹਾਈਵੇਅ 'ਤੇ ਇਕ ਬੀ-ਡਬਲ ਟਰੱਕ ਦੀ ਦੋ ਕਾਰਾਂ ਨਾਲ ਟੱਕਰ ਹੋ ਗਈ। ਇਹ ਹਾਦਸਾ ਸੋਮਵਾਰ ਦੀ ਸਵੇਰ 5.00 ਵਜੇ ਬੀਕਾਨਸਫੀਲਡ ਸਟਰੀਟ ਨੇੜੇ ਵਾਪਰਿਆ। 

PunjabKesariਹਾਦਸੇ ਵਿਚ ਸਾਰੇ ਡਰਾਈਵਰ ਬਚ ਗਏ ਹਨ ਪਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਡਰਾਈਵਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਪੁਲਸ ਮੁਤਾਬਕ ਕਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬੀ-ਡਬਲ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਕਾਰਨ ਡੇਵਿਸ ਰੋਡ ਅਤੇ ਐਲਫੋਰਡਸ ਪੁਆਇੰਟ ਰੋਡ 'ਤੇ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗ ਗਈਆਂ। ਹਾਦਸੇ ਕਾਰਨ ਤਕਰੀਬਨ 30 ਮਿੰਟ ਤੱਕ ਲੰਬਾ ਜਾਮ ਲੱਗਾ ਰਿਹਾ।


Related News