ਵਿਕਟੋਰੀਆ ''ਚ ਮਾਨਸਿਕ ਰੋਗੀ ਹੋਇਆ ਫਰਾਰ

02/11/2017 1:36:15 PM

ਵਿਕਟੋਰੀਆ—ਇੱਥੇ ਇਕ ਮਾਨਸਿਕ ਰੋਗੀ ਦੀ ਪੁਲਸ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਦਿਮਾਗੀ ਬੀਮਾਰੀ ਕਾਰਨ ਇਲਾਜ ਕਰਵਾ ਰਿਹਾ ਸੀ ਪਰ ਉੱਥੋਂ ਉਹ ਧੋਖੇ ਨਾਲ ਭੱਜ ਗਿਆ ਅਤੇ ਉਸ ਨੇ ਮੁੱਰੇ ਨਦੀ ''ਚ ਛਾਲ ਮਾਰ ਦਿੱਤੀ। ਇਸ ਵਿਅਕਤੀ ਦਾ ਨਾਂ ਡਾਰੇਨ ਹਿਗਿਨਸ ਹੈ ਅਤੇ ਇਹ 25 ਸਾਲ ਦਾ ਹੈ। ਪੁਲਸ ਨੇ ਦੱਸਿਆ ਕਿ ਉਹ ਬੰਦੀਗੋ ਵਿਖੇ ਵਾਹਲਾਂਦ ਹਾਊਸ ''ਚ ਸੀ ਅਤੇ ਉੱਥੋਂ ਦੌੜ ਕੇ ਉਸਨੇ ਨਦੀ ''ਚ ਛਾਲ ਮਾਰ ਦਿੱਤੀ। ਇਸ ਮਗਰੋਂ ਉਹ ਨਦੀ ਦੇ ਦੂਜੇ ਕਿਨਾਰੇ ਪੁੱਜ ਗਿਆ। 

ਪੁਲਸ ਨੇ ਕਿਹਾ ਕਿ ਜੇਕਰ ਕੋਈ ਇਸ ਵਿਅਕਤੀ ਨੂੰ ਦੇਖੇ ਤਾਂ ਉਹ ਉਸ ਨੂੰ ਫੜਨ ਦੀ ਕੋਸ਼ਿਸ਼ ਨਾ ਕਰੇ। ਉਸਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਇਹ ਚਿਤਾਵਨੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਜਿਸ ਸਮੇਂ ਉਹ ਦੌੜਿਆ ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਉਸਦਾ ਕੱਦ 180 ਸੈਂਟੀ ਮੀਟਰ ਅਤੇ ਵਾਲਾਂ ਦਾ ਰੰਗ ਕਾਲਾ ਸੀ।

Related News