ਭਾਰਤ ਯਾਤਰਾ ਪਾਕਿਸਤਾਨ ਲਈ ਸਕਾਰਾਤਮਕ ਅਤੇ ਲਾਭਕਾਰੀ ਸਾਬਤ ਹੋਈ : ਬਿਲਾਵਲ

05/26/2023 11:54:14 AM

ਇਸਲਾਮਾਬਾਦ (ਆਈ.ਏ.ਐੱਨ.ਐੱਸ.) ਪਾਕਿਸਤਾਨ ਦੇ ਵਿਦੇਸ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ, ਜੋ ਇਸ ਮਹੀਨੇ ਦੇ ਸ਼ੁਰੂ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਬੈਠਕ ਵਿਚ ਸ਼ਾਮਲ ਹੋਏ ਸਨ, ਨੇ ਕਿਹਾ ਕਿ ਇਹ ਯਾਤਰਾ ਇਸਲਾਮਾਬਾਦ ਲਈ ਲਾਭਕਾਰੀ ਅਤੇ ਸਕਾਰਾਤਮਕ ਸਾਬਤ ਹੋਈ ਹੈ। ਜ਼ਿਕਰਯੋਗ ਹੈ ਕਿ ਬਿਲਾਵਲ 2011 ਤੋਂ ਬਾਅਦ ਭਾਰਤ ਦੀ ਯਾਤਰਾ ਕਰਨ ਵਾਲੇ ਪਹਿਲੇ ਪਾਕਿਸਤਾਨੀ ਵਿਦੇਸ਼ ਮੰਤਰੀ ਬਣ ਗਏ ਹਨ।

ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਸੈਨੇਟ ਦੇ ਇੱਕ ਪੈਨਲ ਨੂੰ ਇੱਕ ਬ੍ਰੀਫਿੰਗ ਵਿੱਚ ਮੰਤਰੀ ਨੇ ਕਿਹਾ ਕਿ "ਜਿੱਥੋਂ ਤੱਕ ਕਸ਼ਮੀਰ ਮੁੱਦਾ ਹੈ, ਪਾਕਿਸਤਾਨ ਅਤੇ ਭਾਰਤ ਵਿਚਕਾਰ ਦੁਵੱਲੇ ਮੁੱਦਿਆਂ ਅਤੇ ਬਹੁ-ਪੱਖੀਵਾਦ ਦੀਆਂ ਜ਼ਿੰਮੇਵਾਰੀਆਂ ਦਾ ਸਬੰਧ ਹੈ। ਯਾਤਰਾ ਤੋਂ ਬਾਅਦ ਮੇਰਾ ਸਿੱਟਾ ਇਹ ਹੈ ਕਿ ਇਵੈਂਟ ਵਿੱਚ ਹਿੱਸਾ ਲੈਣਾ ਲਾਭਕਾਰੀ ਅਤੇ ਸਕਾਰਾਤਮਕ ਫੈ਼ੈਸਲਾ ਰਿਹਾ।," ਬਿਲਾਵਲ 5 ਮਈ ਨੂੰ ਗੋਆ ਵਿੱਚ ਐਸਸੀਓ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਦੋ ਦਿਨਾਂ ਸਮਾਗਮ ਦੀ ਮੇਜ਼ਬਾਨੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੀਤੀ ਸੀ ਕਿਉਂਕਿ ਭਾਰਤ ਇਸ ਵੇਲੇ ਐਸਸੀਓ ਦੀ ਪ੍ਰਧਾਨਗੀ ਸੰਭਾਲ ਰਿਹਾ ਹੈ। ਮੰਤਰੀ ਨੇ ਬ੍ਰੀਫਿੰਗ 'ਚ ਕਿਹਾ ਕਿ ''ਅਸੀਂ ਸੋਚਿਆ ਕਿ ਸਾਨੂੰ ਪਾਕਿਸਤਾਨ ਦੇ ਮਾਮਲੇ ਅਤੇ ਦ੍ਰਿਸ਼ਟੀਕੋਣ ਨਾ ਸਿਰਫ ਭਾਰਤ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ, ਸਗੋਂ ਹੋਰ ਭਾਗੀਦਾਰ ਦੇਸ਼ਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ।'' ਮੰਤਰੀ ਨੇ ਕਿਹਾ ਕਿ ਸਾਰੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਸਕਾਰਾਤਮਕ ਅਤੇ ਲਾਭਕਾਰੀ ਮੀਟਿੰਗਾਂ ਹੋਈਆਂ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਟਰੱਕ ਨਾਲ ਟਕਰਾਈ ਸਕੂਲ ਬੱਸ, ਕਈ ਵਿਦਿਆਰਥੀਆਂ ਸਮੇਤ 18 ਲੋਕ ਜ਼ਖ਼ਮੀ

ਬਿਲਾਵਲ ਨੇ ਇਹ ਵੀ ਕਿਹਾ ਕਿ ਪਾਕਿਸਤਾਨ 2026-2027 ਵਿੱਚ ਐਸਸੀਓ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ ਅਤੇ ਉਮੀਦ ਹੈ ਉਸ ਦਾ ਭਾਰਤੀ ਹਮਰੁਤਬਾ ਮੀਟਿੰਗ ਵਿੱਚ ਸ਼ਾਮਲ ਹੋਵੇਗਾ। ਗੋਆ ਮੀਟਿੰਗ ਦੌਰਾਨ ਬਿਲਾਵਲ ਅਤੇ ਜੈਸ਼ੰਕਰ ਨੇ ਸਮਾਗਮ ਤੋਂ ਇਲਾਵਾ ਕੋਈ ਦੁਵੱਲੀ ਮੀਟਿੰਗ ਨਹੀਂ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਦਾ ਕੋਈ ਵਿਦੇਸ਼ ਮੰਤਰੀ ਜੁਲਾਈ 2011 ਵਿੱਚ ਭਾਰਤ ਆਇਆ ਸੀ, ਜਦੋਂ ਤਤਕਾਲੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਸ਼ਾਂਤੀ ਵਾਰਤਾ ਲਈ ਭਾਰਤ ਦਾ ਦੌਰਾ ਕੀਤਾ ਸੀ। ਇੱਥੇ ਦੱਸ ਦਈਏ ਕਿ ਸ਼ੰਘਾਈ ਵਿੱਚ 15 ਜੂਨ, 2001 ਵਿੱਚ ਸਥਾਪਿਤ SCO ਵਿੱਚ ਮੂਲ ਰੂਪ ਵਿੱਚ ਰੂਸ, ਚੀਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਸਨ। ਭਾਰਤ ਅਤੇ ਪਾਕਿਸਤਾਨ ਬਾਅਦ ਵਿਚ ਇਸ ਦੇ ਮੈਂਬਰ ਬਣੇ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News