ਅੱਤਵਾਦੀਆਂ ਨੇ ਬੰਬ ਨਾਲ ਉਡਾ''ਤੀ ਟਰੇਨ ! ਫੌਜੀ ਜਵਾਨਾਂ ਸਣੇ ਕਈਆਂ ਦੀ ਗਈ ਜਾਨ, ਕੁਏਟਾ ''ਚ ਪਸਰਿਆ ਮਾਤਮ
Sunday, May 24, 2026 - 12:44 PM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕੁਏਟਾ 'ਚ ਐਤਵਾਰ ਸਵੇਰੇ ਇਕ ਜ਼ਬਰਦਸਤ ਬੰਬ ਧਮਾਕਾ ਹੋਇਆ ਹੈ। ਇਹ ਧਮਾਕਾ ਕੁਏਟਾ ਦੇ ਰੇਲਵੇ ਟਰੈਕ ਦੇ ਨੇੜੇ ਹੋਇਆ, ਜਿਸ 'ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਤਵਾਦੀਆਂ ਨੇ ਚਮਨ ਫਾਟਕ ਨੇੜੇ ਰੇਲਵੇ ਟਰੈਕ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਵਿਸਫੋਟਕਾਂ ਨਾਲ ਲੱਦੀ ਇਕ ਗੱਡੀ ਟਰੇਨ 'ਚ ਜਾ ਮਾਰੀ, ਜਿਸ ਕਾਰਨ ਜ਼ਬਰਦਸਤ ਧਮਾਕਾ ਹੋਇਆ ਤੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਟਰੇਨ 'ਚ ਪਾਕਿਸਤਾਨ ਦੇ ਫੌਜੀ ਜਵਾਨ ਵੀ ਸਵਾਰ ਸਨ। ਫੌਜੀਆਂ ਤੋਂ ਇਲਾਵਾ ਕਈ ਆਮ ਲੋਕ ਵੀ ਇਸ ਧਮਾਕੇ ਦਾ ਸ਼ਿਕਾਰ ਹੋਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ ਅਤੇ ਰੇਲਵੇ ਟਰੈਕ ਦਾ ਇੱਕ ਵੱਡਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ। ਧਮਾਕੇ ਸਮੇਂ ਆਸ-ਪਾਸ ਮੌਜੂਦ ਕਈ ਰਾਹਗੀਰ ਅਤੇ ਰੇਲਵੇ ਕਰਮਚਾਰੀ ਇਸ ਦੀ ਲਪੇਟ ਵਿੱਚ ਆ ਗਏ।
Breaking: At least 30 people have been killed and over 70 have been injured as a train that had just picked passengers from Quetta military cantonment became target of a massive SVBIED attack in Quetta.
This is a developing story. pic.twitter.com/Cgojdtzhj9
— The Balochistan Post - English (@TBPEnglish) May 24, 2026
ਇਹ ਵੀ ਪੜ੍ਹੋ- ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼
ਧਮਾਕੇ ਤੋਂ ਤੁਰੰਤ ਬਾਅਦ ਪਾਕਿਸਤਾਨੀ ਫ਼ੌਜ, ਪੁਲਸ ਅਤੇ ਬੰਬ ਨਿਰੋਧਕ ਦਸਤੇ ਨੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਸਾਰੀਆਂ ਰੇਲ ਗੱਡੀਆਂ ਦੀ ਆਵਾਜਾਈ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਬਚਾਅ ਕਾਰਜਾਂ ਦੀਆਂ ਟੀਮਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਕੁਏਟਾ ਦੇ ਸਿਵਲ ਹਸਪਤਾਲ ਅਤੇ ਮਿਲਟਰੀ ਹਸਪਤਾਲ ਪਹੁੰਚਾਇਆ ਹੈ, ਜਿੱਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਬਲੋਚਿਸਤਾਨ ਵਿੱਚ ਇਸ ਤਰ੍ਹਾਂ ਦੇ ਹਮਲਿਆਂ ਪਿੱਛੇ ਅਕਸਰ 'ਬਲੋਚ ਲਿਬਰੇਸ਼ਨ ਆਰਮੀ' (BLA) ਵਰਗੇ ਪਾਬੰਦੀਸ਼ੁਦਾ ਸੰਗਠਨਾਂ ਦਾ ਹੱਥ ਹੁੰਦਾ ਹੈ, ਜੋ ਪਾਕਿਸਤਾਨੀ ਬੁਨਿਆਦੀ ਢਾਂਚੇ ਅਤੇ ਫ਼ੌਜ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਫਿਲਹਾਲ ਇਸ ਧਮਾਕੇ ਮਗਰੋਂ ਇਲਾਕੇ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਤੇ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ। ਪਾਕਿਸਤਾਨੀ ਫੌਜ ਅਰਲਟ 'ਤੇ ਹੈ ਕਿ ਕਿਤੇ ਇਹ ਕਿਸੇ ਸੀਰੀਅਲ ਬਲਾਸਟ ਦਾ ਸਿਲਸਿਲਾ ਤਾਂ ਨਹੀਂ।
ਇਹ ਵੀ ਪੜ੍ਹੋ- ਪੂਰੀ ਦੁਨੀਆ ਲਈ Good News ! ਹੁਣ ਨਹੀਂ ਹੋਵੇਗੀ ਜੰਗ, ਇਰਾਨ ਨੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
