ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'
Friday, Jun 12, 2026 - 12:16 PM (IST)
ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦੀ ਜੰਮ ਕੇ ਸ਼ਲਾਘਾ ਕੀਤੀ ਹੈ। ਟਰੰਪ ਨੇ ਮੁਨੀਰ ਦੀ ਤਾਰੀਫ ਕਰਦਿਆਂ ਉਸ ਨੂੰ ਇੱਕ "ਮਹਾਨ ਜਨਰਲ" ਕਰਾਰ ਦਿੱਤਾ ਹੈ। ਟਰੰਪ ਨੇ ਜਨਰਲ ਮੁਨੀਰ ਦੀ ਕਾਬਲੀਅਤ ਦਾ ਗੁਣਗਾਨ ਕਰਦਿਆਂ ਉਨ੍ਹਾਂ ਦੇ ਰੁਤਬੇ ਨੂੰ ਇੱਕ ਆਮ ਜਨਰਲ ਨਾਲੋਂ ਕਿਤੇ ਵੱਡਾ ਦੱਸਿਆ।
ਆਪਣੇ ਭਾਸ਼ਣ ਵਿਚ ਟਰੰਪ ਨੇ ਜਨਰਲ ਮੁਨੀਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸਿਰਫ਼ ਇੱਕ ਜਨਰਲ ਵਜੋਂ ਹੀ ਨਹੀਂ ਦੇਖਦੇ। ਟਰੰਪ ਨੇ ਕਿਹਾ, "ਮੈਂ ਉਨ੍ਹਾਂ ਨੂੰ 'ਦ ਜਨਰਲ' ਕਹਿ ਕੇ ਬੁਲਾਉਂਦਾ ਹਾਂ। ਉਹ ਇੱਕ ਮਹਾਨ ਜਨਰਲ ਹੈ। ਇੰਨਾ ਮਹਾਨ ਕਿ ਉਹ ਅਸਲ ਵਿੱਚ ਇੱਕ ਫੀਲਡ ਮਾਰਸ਼ਲ ਹਨ, ਜੋ ਕਿ ਜਨਰਲ ਦੇ ਅਹੁਦੇ ਤੋਂ ਵੀ ਇੱਕ ਕਦਮ ਉੱਪਰ ਹੁੰਦਾ ਹੈ"।
Trump praises Pakistan's Asim Munir:
— Clash Report (@clashreport) June 11, 2026
I call him the General. He is a general. He is a great general—so great that he is actually a field marshal, a step above. pic.twitter.com/4zzALF9HLH
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੀ ਵਧੀ ਸਮੁੰਦਰੀ ਤਾਕਤ! ਕਰਾਚੀ ਬੰਦਰਗਾਹ 'ਤੇ ਪਹੁੰਚੀ ਪਹਿਲੀ ਹੈਂਗੋਰ-ਕਲਾਸ ਪਣਡੁੱਬੀ
ਡੋਨਾਲਡ ਟਰੰਪ ਵੱਲੋਂ ਪਾਕਿਸਤਾਨੀ ਫੌਜ ਮੁਖੀ ਲਈ ਵਰਤੇ ਗਏ ਇਨ੍ਹਾਂ ਸ਼ਬਦਾਂ ਨੇ ਕੌਮਾਂਤਰੀ ਪੱਧਰ 'ਤੇ ਅਤੇ ਖਾਸ ਕਰਕੇ ਪਾਕਿਸਤਾਨੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਫੀਲਡ ਮਾਰਸ਼ਲ ਦਾ ਅਹੁਦਾ ਫੌਜ ਵਿੱਚ ਸਭ ਤੋਂ ਉੱਚਾ ਰੁਤਬਾ ਮੰਨਿਆ ਜਾਂਦਾ ਹੈ ਅਤੇ ਟਰੰਪ ਦੇ ਇਸ ਬਿਆਨ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
