ਦੱਖਣੀ ਜਰਮਨੀ 'ਚ ਰੇਲਵੇ ਕ੍ਰਾਸਿੰਗ 'ਤੇ ਟਰੇਨ ਨੇ ਬੱਸ ਨੂੰ ਮਾਰੀ ਟੱਕਰ, ਕਈ ਲੋਕ ਜ਼ਖਮੀ

05/24/2022 6:43:25 PM

ਬਰਲਿਨ-ਦੱਖਣੀ ਜਰਮਨੀ 'ਚ ਇਕ ਰੇਲਵੇ ਕ੍ਰਾਸਿੰਗ 'ਤੇ ਮੰਗਲਵਾਰ ਨੂੰ ਇਕ ਬੱਸ ਨਾਲ ਟਕਰਾਉਣ ਤੋਂ ਬਾਅਦ ਟਰੇਨ ਪਟੜੀ ਤੋਂ ਉਤਰ ਗਈ। ਹਾਦਸੇ 'ਚ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ। ਪੁਲਸ ਨੇ ਇਹ ਜਾਣਕਾਰ ਦਿੱਤੀ। ਜਰਮਨੀ ਦੀ ਇਕ ਸਮਾਚਾਰ ਏਜੰਸੀ ਡੀ.ਪੀ.ਏ. ਨੇ ਖ਼ਬਰ ਦਿੱਤੀ ਹੈ ਕਿ ਉਲਮ ਸ਼ਹਿਰ ਨੇੜੇ ਬਲਾਸਟੀਨ 'ਚ ਟਰੇਨ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ 'ਚ ਇਕ ਵੀ ਯਾਤਰੀ ਸਵਾਰ ਨਹੀਂ ਸੀ।

ਇਹ ਵੀ ਪੜ੍ਹੋ :- ਕੋਰੋਨਾ ਮਹਾਮਾਰੀ ਯਕੀਨੀ ਤੌਰ 'ਤੇ ਅਜੇ ਖਤਮ ਨਹੀਂ ਹੋਈ : WHO ਮੁਖੀ

ਟੱਕਰ ਦੇ ਚੱਲਦੇ ਬੱਸ ਚਾਲਕ ਵਾਹਨ ਤੋਂ ਬਾਹਰ ਜਾ ਡਿੱਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਟਰੇਨ ਚਾਲਕ ਅਤੇ ਟਰੇਨ 'ਚ ਸਵਾਰ ਦੋ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਦਕਿ ਕਈ ਹੋਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਨੇ ਕਿਹਾ ਕਿ ਟਰੇਨ 'ਚ ਕੁੱਲ 74 ਯਾਤਰੀ ਸਵਾਰ ਸਨ। ਉਨ੍ਹਾਂ ਨੂੰ ਘਟਨਾ ਤੋਂ ਬਾਅਦ ਇਕ ਨੇੜਲੇ ਸਥਾਨ 'ਤੇ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਮਨੋਵਿਗਿਆਨਕ ਇਲਾਜ ਕੀਤਾ ਗਿਆ। ਟੱਕਰ ਦੇ ਕਾਰਨ ਬੱਸ ਨੂੰ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਨਾਲ ਸੜ ਗਈ। ਰੇਲਵੇ ਕ੍ਰਾਸਿੰਗ ਅਤੇ ਨੇੜਲੇ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :- ਤਾਲਿਬਾਨ ਨੇ ਮਹਿਲਾ TV ਐਂਕਰਾਂ ਲਈ ਮੂੰਹ ਢਕਣ ਸਬੰਧੀ ਹੁਕਮ ਕੀਤਾ ਲਾਗੂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News