ਵੱਡੀ ਖ਼ਬਰ : ਰੇਲਗੱਡੀ ਦੇ 35 ਡੱਬੇ ਪਟੜੀ ਤੋਂ ਉਤਰੇ, ਰਾਹਤ ਕਾਰਜ ਜਾਰੀ
Wednesday, Aug 13, 2025 - 09:45 AM (IST)

ਗੋਰਡਨ (ਟੈਕਸਾਸ) (ਏਪੀ)- ਇਕ ਰੇਲਗੱਡੀ ਦੇ ਡੱਬੇ ਪਟੜੀ ਤੋਂ ਉਤਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਚੰਗੀ ਕਿਸਮਤ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕਾ ਵਿਚ ਬੀਤੇ ਦਿਨ ਟੈਕਸਾਸ ਦੇ ਇੱਕ ਛੋਟੇ ਜਿਹੇ ਸ਼ਹਿਰ ਨੇੜੇ ਯੂਨੀਅਨ ਪੈਸੀਫਿਕ ਰੇਲਗੱਡੀ ਦੇ 35 ਡੱਬੇ ਪਟੜੀ ਤੋਂ ਉਤਰ ਗਏ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਯੂਨੀਅਨ ਪੈਸੀਫਿਕ ਦੇ ਬੁਲਾਰੇ ਰੌਬਿਨ ਟਾਇਸਵਰ ਨੇ ਦੱਸਿਆ ਕਿ ਬੀਤੇ ਦਿਨ ਵਾਪਰੀ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਅਤੇ ਕਿਸੇ ਨੂੰ ਵੀ ਸੁਰੱਖਿਅਤ ਜਗ੍ਹਾ 'ਤੇ ਜਾਣ ਦੇ ਹੁਕਮ ਨਹੀਂ ਦਿੱਤੇ ਗਏ ਹਨ। ਨਿਊਜ਼ ਫੁਟੇਜ ਵਿੱਚ ਪੇਂਡੂ ਖੇਤਰ ਵਿੱਚ ਸਥਿਤ ਰੇਲਵੇ ਟਰੈਕ 'ਤੇ ਕਈ ਰੇਲਗੱਡੀ ਦੇ ਕਈ ਡੱਬੇ ਇੱਕ ਦੂਜੇ ਦੇ ਉੱਪਰ ਚੜ੍ਹੇ ਦਿਖਾਈ ਦੇ ਰਹੇ ਹਨ। ਪਟੜੀ ਤੋਂ ਉਤਰਨ ਵਾਲੀ ਥਾਂ ਕੋਲ ਘਾਹ ਦੀ ਅੱਗ ਅਤੇ ਧੂੰਆਂ ਦੇਖਿਆ ਜਾ ਸਕਦਾ ਹੈ। ਟਾਈਸਵਰ ਨੇ ਕਿਹਾ ਕਿ ਪਾਲੋ ਪਿੰਟੋ ਫਾਇਰ ਡਿਪਾਰਟਮੈਂਟ ਘਾਹ ਦੀ ਅੱਗ 'ਤੇ ਕਾਬੂ ਕਰਨ ਲਈ ਕੰਮ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਨੂੰ ਡਿਪੋਰਟ ਕਰੇਗਾ ਬ੍ਰਿਟੇਨ!
ਐਮਰਜੈਂਸੀ ਸੇਵਾਵਾਂ ਵਿਭਾਗ ਨੇ ਕਿਹਾ ਕਿ ਤੁਰੰਤ ਇਹ ਪਤਾ ਨਹੀਂ ਲੱਗ ਸਕਿਆ ਕਿ ਪਟੜੀ ਤੋਂ ਉਤਰੇ ਰੇਲਗੱਡੀ ਦੇ ਡੱਬਿਆਂ ਵਿਚ ਕੀ ਸੀ। ਟਾਈਸਵਰ ਨੇ ਕਿਹਾ ਕਿ ਡੱਬਿਆਂ ਦੇ ਪਟੜੀ ਤੋਂ ਉਤਰਨ ਦੀ ਇਹ ਘਟਨਾ ਗੋਰਡਨ ਸ਼ਹਿਰ ਦੇ ਪੂਰਬ ਵਿੱਚ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਗੋਰਡਨ ਫੋਰਟ ਵਰਥ ਤੋਂ ਲਗਭਗ 100 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤਹੈ। ਐਮਰਜੈਂਸੀ ਸਰਵਿਸਿਜ਼ ਡਿਸਟ੍ਰਿਕਟ ਨੇ ਇੱਕ ਬਿਆਨ ਵਿੱਚ ਕਿਹਾ,"ਕਰਮਚਾਰੀ ਮੌਕੇ 'ਤੇ ਹਨ, ਰਾਹਤ ਕਾਰਜ ਜਾਰੀ ਹੈ। ਅੱਗ ਬੁਝਾਊ ਅਧਿਕਾਰੀ ਘਟਨਾ ਸਥਾਨ 'ਤੇ ਸਾਵਧਾਨੀ ਨਾਲ ਅੱਗੇ ਵਧ ਰਹੇ ਹਨ"।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।