ਨਿਊਯਾਰਕ ''ਚ ਗੈਸ ਟੈਂਕਾਂ ਨਾਲ ਭਰਿਆ ਟਰੈਕਟਰ-ਟ੍ਰੇਲਰ ਫਟਿਆ

Wednesday, Dec 23, 2020 - 08:29 AM (IST)

ਨਿਊਯਾਰਕ ''ਚ ਗੈਸ ਟੈਂਕਾਂ ਨਾਲ ਭਰਿਆ ਟਰੈਕਟਰ-ਟ੍ਰੇਲਰ ਫਟਿਆ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਨਿਊਯਾਰਕ ਵਿਚ ਮੰਗਲਵਾਰ ਸਵੇਰੇ ਲਾਂਗ ਆਈਲੈਂਡ ਐਕਸਪ੍ਰੈਸ ਵੇਅ 'ਤੇ ਹੋਏ ਇਕ ਹਾਦਸੇ ਤੋਂ ਬਾਅਦ ਲਗਭਗ 300 ਪ੍ਰੋਪੇਨ ਗੈਸ ਦੇ ਟੈਂਕਾਂ ਵਾਲਾ ਇਕ ਟਰੈਕਟਰ-ਟ੍ਰੇਲਰ ਦੇ ਧਮਾਕੇ ਨਾਲ ਫਟ ਗਿਆ । ਪੁਲਸ ਮੁਤਾਬਕ, ਇਹ ਹਾਦਸਾ ਸੜਕ 'ਤੇ ਪਈ ਬਰਫ਼ ਕਾਰਨ ਵਾਪਰਿਆ ਹੈ।

ਇਸ ਹਾਦਸੇ ਸੰਬੰਧੀ ਇਕ ਫੁਟੇਜ ਤੋਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਕਵੀਨਜ਼ ਦੇ ਜੰਕਸ਼ਨ ਬੁਲੇਵਰਡ ਨੇੜੇ ਹਾਈਵੇ ਦੀ ਪੂਰਬੀ ਸਰਵਿਸ ਰੋਡ 'ਤੇ ਅੱਧੀ ਰਾਤ ਤੋਂ ਬਾਅਦ ਵੱਡੇ ਪੱਧਰ 'ਤੇ ਇਹ ਹਾਦਸਾ ਹੋਇਆ ਹੈ ਜਿਸ ਵਿੱਚ ਪ੍ਰੋਪੇਨ ਗੈਸ ਦੇ 294 ਟੈਂਕ ਇੱਕ ਜ਼ੋਰਦਾਰ ਧਮਾਕੇ ਨਾਲ ਫਟੇ ਹਨ।

ਨਿਊਯਾਰਕ ਪੁਲਸ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਜਾਂਚਕਰਤਾਵਾਂ ਨੇ ਦੱਸਿਆ ਕਿ ਗੈਸ ਦੇ ਟੈਕਾਂ ਨਾਲ ਭਰਿਆ ਇਹ ਟੈਂਕਰ ਬਰਫ 'ਤੇ ਖਿਸਕਣ ਤੋਂ ਬਾਅਦ ਕਿਸੇ ਹੋਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਲਟ ਗਿਆ ਸੀ, ਜਿਸ ਕਰਕੇ ਬਾਅਦ ਵਿਚ ਗੈਸ ਨਾਲ ਭਰੇ ਟੈਂਕ ਅੱਗ ਲੱਗਣ ਕਾਰਨ ਫਟ ਗਏ ਸਨ। ਹਾਈਵੇ ਉੱਪਰ ਹੋਏ ਇਸ ਜ਼ਬਰਦਸਤ ਹਾਦਸੇ ਵਿੱਚ ਟੈਂਕਰ ਦੇ ਡਰਾਈਵਰ ਦਾ ਕਿਸੇ ਤਰ੍ਹਾਂ ਦਾ ਕੋਈ ਸਰੀਰਕ ਨੁਕਸਾਨ ਨਹੀਂ ਹੋਇਆ ਹੈ।
 


author

Lalita Mam

Content Editor

Related News