ਸੈਲਾਨੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 8 ਦੀ ਮੌਤ ਤੇ 33 ਜ਼ਖਮੀ; ਤੁਰਕੀ ''ਚ ਸੋਗ ਦੀ ਲਹਿਰ
Sunday, May 31, 2026 - 04:55 PM (IST)
ਇਸਤਾਂਬੁਲ [ਤੁਰਕੀ] (ਏਐਨਆਈ): ਐਤਵਾਰ ਤੜਕੇ ਪੱਛਮੀ ਤੁਰਕੀ ਵਿੱਚ ਇੱਕ ਸੈਲਾਨੀ ਬੱਸ ਰੇਲਿੰਗ ਨਾਲ ਟਕਰਾ ਗਈ। ਟੱਕਰ ਮਗਰੋਂ ਬੱਸ ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਦੇ ਹਵਾਲੇ ਨਾਲ ਸਮਾਚਾਰ ਏਜੰਸੀ ਸ਼ਿਨਹੂਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
Türkiye Turkey News - In Aksaray, in southern Turkey, a tourist bus was involved in an accident on a motorway when it lost control and crashed due to the rain. 16 of the 45 passengers sustained minor injuries.https://t.co/6ympDyBeLM pic.twitter.com/kesQEmn82P
— 🇹🇷 🇬🇧 Turkey Türkiye (@hispanatoliaEN) May 30, 2026
ਤੁਰਕੀ ਦੇ ਪ੍ਰਸਾਰਕ ਐਨਟੀਵੀ ਦਾ ਹਵਾਲਾ ਦਿੰਦੇ ਹੋਏ ਸ਼ਿਨਹੂਆ ਨੇ ਦੱਸਿਆ ਕਿ ਬੱਸ ਜਿਸ ਵਿੱਚ 38 ਯਾਤਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਸਨ। ਇਹ ਬੱਸ ਤੁਰਕੀ ਦੇ ਸ਼ਹਿਰ ਇਜ਼ਮੀਰ ਤੋਂ ਮੈਡੀਟੇਰੀਅਨ ਰਿਜ਼ੋਰਟ ਸ਼ਹਿਰ ਅੰਤਾਲਿਆ ਜਾ ਰਹੀ ਸੀ ਜਦੋਂ ਇਹ ਘਟਨਾ ਦੇਸ਼ ਦੇ ਡੇਨਿਜ਼ਲੀ ਸੂਬੇ ਦੇ ਡੇਨਿਜ਼ਲੀ-ਅਯਦੀਨ ਹਾਈਵੇਅ 'ਤੇ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ- ਪੈਟਰੋਲ 24 ਰੁਪਏ ਅਤੇ ਡੀਜ਼ਲ 15 ਰੁਪਏ ਹੋਇਆ ਮਹਿੰਗਾ! ਪੱਛਮੀ ਏਸ਼ੀਆ ਸੰਘਰਸ਼ ਨੇ ਵਿਗਾੜਿਆ ਗੁਆਂਢੀ ਦੇਸ਼ ਦਾ ਬਜਟ
ਮ੍ਰਿਤਕਾਂ ਵਿੱਚ ਬੱਸ ਡਰਾਈਵਰ ਅਤੇ ਇੱਕ ਨੌਂ ਮਹੀਨਿਆਂ ਦਾ ਬੱਚਾ ਸ਼ਾਮਲ ਹੈ। ਸ਼ਿਨਹੂਆ ਦੁਆਰਾ ਰਿਪੋਰਟ ਕੀਤੇ ਅਨੁਸਾਰ, ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
