ਹਵਾਈ ''ਚ ਟੂਰਿਸਟ ਹੈਲੀਕਾਪਟਰ ਲਾਪਤਾ, 7 ਲੋਕ ਸਨ ਸਵਾਰ

Friday, Dec 27, 2019 - 06:28 PM (IST)

ਹਵਾਈ ''ਚ ਟੂਰਿਸਟ ਹੈਲੀਕਾਪਟਰ ਲਾਪਤਾ, 7 ਲੋਕ ਸਨ ਸਵਾਰ

ਲਾਸ ਏਂਜਲਸ- ਅਮਰੀਕਾ ਦਾ ਕੋਸਟਗਾਰਡ ਬਲ ਖਰਾਬ ਮੌਸਮ ਵਿਚ ਹਵਾਈ ਦੇ ਤੱਟ ਦੇ ਨੇੜੇ ਲਾਪਤਾ ਹੋਏ ਇਕ ਹੈਲੀਕਾਪਟਰ ਨੂੰ ਲੱਭਣ ਵਿਚ ਲੱਗ ਰਿਹਾ ਹੈ। ਇਸ ਹੈਲੀਕਾਪਟਰ ਵਿਚ 7 ਲੋਕ ਸਵਾਰ ਸਨ। ਅਮਰੀਕੀ ਕੋਸਟਗਾਰਡ ਬਲ ਨੇ ਦੱਸਿਆ ਕਿ ਵੀਰਵਾਰ ਨੂੰ ਇਹ ਹੈਲੀਕਾਪਟਰ ਉੱਤਰ ਪੱਛਮੀ ਟਾਪੂ ਕੌਈ ਦੇ ਤੱਟ ਦੀ ਯਾਤਰਾ 'ਤੇ ਸੀ। ਜਦੋਂ ਉਹ ਨਿਰਧਾਰਿਤ ਸਮੇਂ 'ਤੇ ਨਹੀਂ ਪਰਤਿਆ ਤਾਂ ਕਰੀਬ 40 ਮਿੰਟ ਬਾਅਦ ਉਸ ਦੇ ਮਾਲਕ ਨੇ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ। ਉਸ ਤੋਂ ਬਾਅਦ ਇਕ ਕਿਸ਼ਤੀ ਤੇ ਇਕ ਹੈਲੀਕਾਪਟਰ ਉਸ ਖੇਤਰ ਵਿਚ ਭੇਜਿਆ ਗਿਆ। 

ਕੋਸਟਗਾਰਡ ਬਲ ਨੇ ਦੱਸਿਆ ਕਿ ਹੈਲੀਕਾਪਟਰ 'ਤੇ ਇਲੈਕਟ੍ਰੋਨਿਕ ਲੋਕੇਟਰ ਲੱਗਿਆ ਹੈ ਪਰ ਅਜੇ ਤੱਕ ਕੋਈ ਸਿਗਨਲ ਨਹੀਂ ਮਿਲਿਆ ਹੈ। ਹੈਲੀਕਾਪਟਰ ਵਿਚ ਇਕ ਪਾਇਲਟ ਤੇ 6 ਯਾਤਰੀ ਹਨ। ਯਾਤਰੀਆਂ ਵਿਚੋਂ ਦੋ ਲੋਕ ਨਾਬਾਲਗ ਹਨ। ਸ਼ਥਾਨਕ ਮੀਡੀਆ ਦੇ ਮੁਤਾਬਕ ਪੇਟੀ ਅਫਸਰ ਫਸਟ ਕਲਾਸ ਰਾਬਰਟ ਕਾਕਸ ਨੇ ਕਿਹਾ ਕਿ ਮੌਸਮ ਬਹੁਤ ਹੀ ਚੁਣੌਤੀਪੂਰਨ ਹੈ। ਉਹਨਾਂ ਨੇ ਕਿਹਾ ਕਿ ਤੇਜ਼ ਹਵਾ ਚੱਲ ਰਹੀ ਹੈ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ।


author

Baljit Singh

Content Editor

Related News