ਬ੍ਰਿਟੇਨ ਦੇ ਸਾਬਕਾ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਜਬਰ-ਜ਼ਨਾਹ ਦੇ ਸ਼ੱਕ ''ਚ ਗ੍ਰਿਫਤਾਰ

Monday, Aug 03, 2020 - 12:08 AM (IST)

ਬ੍ਰਿਟੇਨ ਦੇ ਸਾਬਕਾ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਜਬਰ-ਜ਼ਨਾਹ ਦੇ ਸ਼ੱਕ ''ਚ ਗ੍ਰਿਫਤਾਰ

ਲੰਡਨ- ਬ੍ਰਿਟੇਨ ਦੇ ਸਾਬਕਾ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਨੂੰ ਜਬਰ-ਜ਼ਨਾਹ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਸੰਸਦ ਮੈਂਬਰ ਖਿਲਾਫ ਦੋਸ਼ ਤੈਅ ਨਹੀਂ ਹੋਣ ਦੇ ਕਾਰਣ ਉਨ੍ਹਾਂ ਦਾ ਨਾਂ ਜ਼ਾਹਿਰ ਨਹੀਂ ਕੀਤਾ ਗਿਆ ਹੈ।

'ਦ ਸੰਡੇ ਟਾਈਮਜ਼' ਮੁਤਾਬਕ ਸੰਸਦ ਮੈਂਬਰ ਦੇ ਖਿਲਾਫ ਇਕ ਸਾਬਕਾ ਕਰਮਚਾਰੀ ਵਲੋਂ ਜਬਰ-ਜ਼ਨਾਹ ਦੇ ਦੋਸ਼ ਲਗਾਏ ਗਏ ਹਨ। ਕਰਮਚਾਰੀ ਦਾ ਦੋਸ਼ ਹੈ ਕਿ ਸੰਸਦ ਮੈਂਬਰ ਨੇ ਉਸ 'ਤੇ ਹਮਲਾ ਕੀਤਾ, ਯੌਨ ਸਬੰਧ ਬਣਾਉਣ ਦੇ ਲਈ ਮਜਬੂਰ ਕੀਤਾ ਤੇ ਉਸ ਨੂੰ ਇੰਨਾਂ ਸਦਮਾ ਲੱਗਿਆ ਕਿ ਉਸ ਨੂੰ ਹਸਪਤਾਲ ਜਾਣਾ ਪਿਆ। ਮੈਟ੍ਰੋਪਾਲੀਟਿਨ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਮੈਟ੍ਰੋਪਾਲੀਟਿਨ ਪੁਲਸ ਸੇਵਾ ਨੂੰ ਸ਼ੁੱਕਰਵਾਰ, 31 ਜੁਲਾਈ ਨੂੰ ਚਾਰ ਅਲੱਗ ਮੌਕਿਆਂ 'ਤੇ ਯੌਨ ਅਪਰਾਧਾਂ ਤੇ ਹਮਲਿਆਂ ਦੇ ਦੋਸ਼ਾਂ ਦੀ ਸ਼ਿਕਾਇਤ ਮਿਲੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋਸ਼ ਹੈ ਕਿ ਇਹ ਅਪਰਾਧ ਵੈਸਟਮਿੰਸਟਰ, ਲੇਂਬੇਥ ਤੇ ਹੈਕਨੇ ਵਿਚ ਜੁਲਾਈ 2019 ਤੋਂ ਜਨਵਰੀ 2020 ਦੇ ਵਿਚਾਲੇ ਹੋਏ ਸਨ। ਇਸ ਮਾਮਲੇ ਵਿਚ ਸ਼ਨੀਵਾਰ, ਇਕ ਅਗਸਤ ਨੂੰ 50 ਸਾਲ ਤੋਂ ਵਧੇਰੇ ਉਮਰ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਵਿਅਕਤੀ ਨੂੰ ਮੱਧ ਅਗਸਤ ਦੀ ਇਕ ਤਰੀਕ 'ਤੇ ਵਾਪਸ ਆਉਣ ਦੀ ਸ਼ਰਤ 'ਤੇ ਜਮਾਨਤ ਦੇ ਦਿੱਤੀ ਗਈ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਉਹ ਅਜਿਹੇ ਦੋਸ਼ਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੀ ਹੈ। 


author

Baljit Singh

Content Editor

Related News