ਟੋਰਾਂਟੋ ਦੇ ਸਟ੍ਰੀਟ ਫੈਸਟੀਵਲ ''ਚ ਹੋ ਗਈ ਤਾਬੜਤੋੜ ਫ਼ਾਇਰਿੰਗ ! 2 ਲੋਕਾਂ ਦੀ ਮੌਤ, ਕਈਆਂ ਦੀ ਹਾਲਤ ਗੰਭੀਰ

Sunday, Jul 12, 2026 - 10:26 AM (IST)

ਟੋਰਾਂਟੋ ਦੇ ਸਟ੍ਰੀਟ ਫੈਸਟੀਵਲ ''ਚ ਹੋ ਗਈ ਤਾਬੜਤੋੜ ਫ਼ਾਇਰਿੰਗ ! 2 ਲੋਕਾਂ ਦੀ ਮੌਤ, ਕਈਆਂ ਦੀ ਹਾਲਤ ਗੰਭੀਰ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਟੋਰਾਂਟੋ ਸ਼ਹਿਰ 'ਚ ਚੱਲ ਰਹੇ ਮਸ਼ਹੂਰ ਸਾਲਾਨਾ ਸਟ੍ਰੀਟ ਫੈਸਟੀਵਲ 'ਸਾਲਸਾ ਆਨ ਸੇਂਟ ਕਲੇਅਰ' ਦੌਰਾਨ ਸ਼ਨੀਵਾਰ ਰਾਤ ਨੂੰ ਅੰਨ੍ਹੇਵਾਹ ਫਾਇਰਿੰਗ ਹੋ ਗਈ, ਜਿਸ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ ਕਈ ਲੋਕ ਗੰਭੀਰ ਰੂਪ '1ਚ ਜ਼ਖਮੀ ਵੀ ਦੱਸੇ ਜਾ ਰਹੇ ਹਨ। ਇਸ ਫਾਇਰਿੰਗ ਮਗਰੋਂ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਫਾਇਰਿੰਗ ਫੈਸਟੀਵਲ ਦੀ ਮੇਨ ਸਟੇਜ ਦੇ ਬਿਲਕੁਲ ਨੇੜੇ ਹੋਈ, ਜਿੱਥੇ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਲੋਕਾਂ 'ਚ ਭਾਜੜ ਮਚ ਗਈ। ਲੋਕ ਆਪਣੀ ਤੇ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ ਤੇ ਨੇੜਲੇ ਰੈਸਟੋਰੈਂਟਾਂ 'ਚ ਜਾ ਕੇ ਲੁਕ ਗਏ।

ਇਹ ਵੀ ਪੜ੍ਹੋ- ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ 'ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ

ਟੋਰਾਂਟੋ ਪੁਲਸ ਅਤੇ ਪੈਰਾਮੈਡਿਕਸ ਨੇ ਦੱਸਿਆ ਕਿ ਇਸ ਫਾਇਰਿੰਗ ਦੌਰਾਨ 6 ਲੋਕਾਂ ਨੂੰ ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ 'ਚੋਂ 2 ਦੀ ਮੌਤ ਹੋ ਗਈ ਹੈ, ਜਦਕਿ ਇੱਕ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। 

ਪੁਲਸ ਮੁਤਾਬਕ ਹਮਲਾਵਰ ਫਿਲਹਾਲ ਫਰਾਰ ਹੈ ਅਤੇ ਇਸ ਮਾਮਲੇ 'ਚ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਮ ਜਨਤਾ ਨੂੰ ਸੇਂਟ ਕਲੇਅਰ ਐਵੇਨਿਊ ਵੈਸਟ ਅਤੇ ਆਰਲਿੰਗਟਨ ਐਵੇਨਿਊ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ- ਹੋ ਗਿਆ ਹਮਲਾ ! ਵੱਜ ਗਏ 'ਘੁੱਗੂ' ; ਇਰਾਨ ਨੇ UAE, ਬਹਿਰੀਨ, ਜਾਰਡਨ ਤੇ ਕਤਰ 'ਤੇ ਕਰ'ਤੀ AirStrike

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News