ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ ਅਕਤੂਬਰ ''ਚ ਵਪਾਰਕ ਵਫ਼ਦ ਲੈ ਕੇ ਆਉਣਗੇ ਭਾਰਤ

Monday, Jul 13, 2026 - 02:14 PM (IST)

ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ ਅਕਤੂਬਰ ''ਚ ਵਪਾਰਕ ਵਫ਼ਦ ਲੈ ਕੇ ਆਉਣਗੇ ਭਾਰਤ

ਟੋਰਾਂਟੋ: ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਇਸੇ ਸਾਲ ਅਕਤੂਬਰ ਮਹੀਨੇ ਵਿੱਚ ਕੈਨੇਡਾ ਦੇ ਇੱਕ ਵੱਡੇ ਵਪਾਰਕ ਵਫ਼ਦ ਦੀ ਅਗਵਾਈ ਕਰਦਿਆਂ ਭਾਰਤ ਦੇ ਦੌਰੇ 'ਤੇ ਆਉਣਗੇ। ਇਹ ਐਲਾਨ ਉਨ੍ਹਾਂ ਨੇ ਅਜਿਹੇ ਸਮੇਂ ਕੀਤਾ ਹੈ ਜਦੋਂ ਓਟਾਵਾ ਵਿੱਚ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ  ਨੂੰ ਲੈ ਕੇ ਤੀਜੇ ਦੌਰ ਦੀ ਗੱਲਬਾਤ ਚੱਲ ਰਹੀ ਹੈ। ਇਹ ਵਪਾਰਕ ਦੌਰਾ 12 ਅਕਤੂਬਰ ਤੋਂ 16 ਅਕਤੂਬਰ ਤੱਕ ਨਿਰਧਾਰਤ ਕੀਤਾ ਗਿਆ ਹੈ।

ਮੰਤਰੀ ਮਨਿੰਦਰ ਸਿੱਧੂ ਨੇ ਕਿਹਾ, "ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਕੈਨੇਡੀਅਨ ਕਾਰੋਬਾਰੀਆਂ ਕੋਲ ਭਾਰਤੀ ਬਾਜ਼ਾਰ ਦੇ ਨਾਲ ਮਿਲ ਕੇ ਅੱਗੇ ਵਧਣ ਦਾ ਇਹ ਇੱਕ ਬਿਹਤਰ ਮੌਕਾ ਹੈ।" ਕੈਨੇਡਾ ਦੇ ਵਿਦੇਸ਼ ਮੰਤਰਾਲੇਨੇ ਕਾਰੋਬਾਰੀਆਂ ਨੂੰ ਇਸ ਵਫ਼ਦ ਵਿੱਚ ਸ਼ਾਮਲ ਹੋਣ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਪਾਰ ਦੁੱਗਣਾ ਕਰਨ ਦਾ ਟੀਚਾ: ਇਸ ਵੇਲੇ ਭਾਰਤ ਅਤੇ ਕੈਨੇਡਾ ਵਿਚਾਲੇ ਦੁਵੱਲਾ ਵਪਾਰ 31 ਅਰਬ ਕੈਨੇਡੀਅਨ ਡਾਲਰ ਤੋਂ ਵੱਧ ਹੈ। ਦੋਵੇਂ ਦੇਸ਼ CEPA ਸਮਝੌਤੇ ਰਾਹੀਂ ਸਾਲ 2030 ਤੱਕ ਇਸ ਅੰਕੜੇ ਨੂੰ ਦੁੱਗਣਾ ਕਰਨਾ ਚਾਹੀਦੇ ਹਨ।

ਇਸ ਸਮਝੌਤੇ  ਬਾਰੇ ਤਾਜ਼ਾ ਗੱਲਬਾਤ ਦੀ ਰੂਪ-ਰੇਖਾ ਨਵੰਬਰ 2025 ਵਿੱਚ ਜੋਹਾਨਸਬਰਗ ਵਿਖੇ G20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਹੋਈ ਮੁਲਾਕਾਤ ਦੌਰਾਨ ਤੈਅ ਹੋਈ ਸੀ। ਇਸ ਤੋਂ ਬਾਅਦ, ਇਸੇ ਸਾਲ ਮਾਰਚ ਵਿੱਚ ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਭਾਰਤ ਯਾਤਰਾ ਦੌਰਾਨ ਕਾਰਨੀ ਨੇ ਨਵੀਂ ਦਿੱਲੀ ਵਿੱਚ ਪੀ.ਐੱਮ. ਮੋਦੀ ਨਾਲ ਦੁਵੱਲੀ ਬੈਠਕ ਕੀਤੀ ਸੀ।  ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਇਸ ਸਾਲ (2026) ਦੇ ਅੰਤ ਤੱਕ ਇਸ ਵਪਾਰਕ ਸਮਝੌਤੇ ਦੀ ਗੱਲਬਾਤ ਨੂੰ ਅੰਤਿਮ ਰੂਪ ਦੇਣ ਦੀ ਸਮਾਂ-ਸੀਮਾ  ਤੈਅ ਕੀਤੀ ਹੈ। ਪਿਛਲੇ ਮਹੀਨੇ ਫਰਾਂਸ ਵਿੱਚ G7 ਸੰਮੇਲਨ ਦੌਰਾਨ ਵੀ ਦੋਵਾਂ ਆਗੂਆਂ ਨੇ ਇਸ ਗੱਲਬਾਤ ਦੀ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟਾਈ ਸੀ ਅਤੇ ਇੱਕ ਦੂਰਅੰਦੇਸ਼ੀ ਰਣਨੀਤਕ ਭਾਈਵਾਲੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਸੀ।

 


author

Shubam Kumar

Content Editor

Related News