ਟੋਰਾਂਟੋ ਦੀ ਪਾਰਕਿੰਗ ਅਥਾਰਟੀ ਗੁਪਤ ਰੱਖ ਰਹੀ ਹੈ ਆਪਣੇ ਕਾਰਜਕਾਰੀ ਅਧਿਕਾਰੀਆਂ ਦੀਆਂ ਤਨਖਾਹਾਂ ਦਾ ਵੇਰਵਾ

Wednesday, Jul 12, 2017 - 09:57 PM (IST)

ਟੋਰਾਂਟੋ— ਟੋਰਾਂਟੋ ਦੀ ਪਾਰਕਿੰਗ ਅਥਾਰਟੀ ਆਪਣੇ ਕਾਰਜਕਾਰੀ ਅਧਿਕਾਰੀਆਂ ਦੀਆਂ ਤਨਖਾਹਾਂ ਨੂੰ ਗੁਪਤ ਰੱਖ ਰਹੀ ਹੈ। ਅਥਾਰਟੀ ਵਲੋਂ ਲਗਾਤਾਰ ਇਕ ਸਾਲ ਤੋਂ ਆਪਣੇ ਦੋ ਕਾਰਜਕਾਰੀ ਅਧਿਕਾਰੀਆਂ ਨੂੰ ਘਰ ਬੈਠਾ ਕੇ ਤਨਖਾਹ ਦਿੱਤੀ ਜਾ ਰਹੀ ਹੈ। ਇਹੀ ਨਹੀਂ ਅਥਾਰਟੀ ਆਪਣੇ ਪ੍ਰੈਜ਼ੀਡੈਂਟ ਲੌਰਨੇ ਪੈਰਿਸਕੋ ਨੂੰ ਦਿੱਤੇ ਜਾਣ ਵਾਲੇ ਭੱਤੇ ਤੇ ਨੁਕਸਾਨ ਦੀ ਭਰਪਾਈ ਨੂੰ ਲੈ ਕੇ ਵੀ ਚੁੱਪ ਹੈ। ਲੌਰਨੇ ਬੀਤੇ ਇਕ ਹਫਤੇ ਤੋਂ ਛੁੱਟੀ 'ਤੇ ਹੈ ਪਰ ਅਥਾਰਟੀ ਉਸਦੀ ਛੁੱਟੀ 'ਤੇ ਵੀ ਉਸਨੂੰ ਤਨਖਾਹ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਸ਼ਹਿਰ ਦੀਆਂ ਏਜੰਸੀਆਂ ਅਤੇ ਨਿਗਮਾਂ ਦੇ ਮੁੱਖੀਆਂ ਦੀ ਤਨਖਾਹ ਨੂੰ ਜਾਂ ਤਾਂ ਸੂਬੇ ਦੇ ਜਨਤਕ ਖੇਤਰ ਤਨਖਾਹ (ਸਨਸ਼ਾਇਨ) ਦੀ ਸੂਚੀ 'ਚ ਜਾਂ ਫਿਰ ਸ਼ਹਿਰ 'ਚ ਉਪਲੱਬਧ ਕਾਰਜਕਾਰੀ ਨੁਕਸਾਨਪੂਰਤੀ ਰਿਪੋਰਟਾਂ 'ਚ ਦਰਸਾਇਆ ਜਾਂਦਾ ਹੈ ਪਰ ਟਰਾਂਟੋ ਅਥਾਰਟੀ ਆਪਣੇ ਕਾਰਜਕਾਰੀ ਅਧਿਕਾਰੀਆਂ ਦੀ ਤਨਖਾਹ ਨੂੰ ਗੁਪਤ ਹੀ ਰੱਖ ਰਹੀ ਹੈ ਜਿਸ ਕਾਰਨ ਮੀਡੀਆ ਵੱਲੋਂ ਪੈਰਿਸਕੋ ਤੇ ਹੋਰਨਾਂ ਪਾਰਕਿੰਗ ਅਥਾਰਟੀ ਐਗਜੈਕਟਿਵਜ਼ ਨੂੰ ਦਿੱਤੀ ਜਾਣ ਵਾਲੀ ਤਨਖਾਹ ਦਾ ਪਤਾ ਲਾਉਣ ਦੀ ਕਾਫੀ ਕੋਸ਼ਿਸ਼ ਕੀਤੀ ਹੈ ਪਰ ਸਿਟੀ ਏਜੰਸੀ ਨੇ ਇਸ ਜਾਣਕਾਰੀ ਨੂੰ ਗੁਪਤ ਰੱਖਣ ਲਈ ਇੰਪਲਾਇਮੈਂਟ ਲਾਅ ਫਰਮ ਦੀਆਂ ਸੇਵਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। 
ਸੂਤਰਾ ਮੁਤਾਬਕ ਇਕ ਜ਼ਮੀਨੀ ਸੌਦੇ ਸੰਬੰਧੀ ਚੱਲ ਰਹੀ ਜਾਂਚ ਦੇ ਕਾਰਨ ਟੋਰਾਂਟੋ ਪਾਰਕਿੰਗ ਅਥਾਰਟੀ ਉਕਤ ਜਾਣਕਾਰੀ ਨੂੰ ਗੁਪਤ ਹੀ ਰੱਖਣਾ ਚਾਹੁੰਦੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਟੀ.ਪੀ.ਏ. ਵੱਲੋਂ ਮੀਡੀਆ ਦੀ ਬੇਨਤੀ ਨੂੰ ਠੁਕਰਾਉਣ ਲਈ ਵਕੀਲਾਂ ਨੂੰ ਹੀ 5,000 ਡਾਲਰ ਦਿੱਤੇ ਜਾ ਰਹੇ ਹਨ।


Related News