ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੌਂਪੀ ਕੌਫੀ, ਆਲੋਚਨਾ ਹੋਣ ਮਗਰੋਂ ਟੋਰਾਂਟੋ ਪੁਲਸ ਮੁਖੀ ਨੇ ਮੰਗੀ ਮਾਫ਼ੀ
Tuesday, Jan 09, 2024 - 11:14 AM (IST)
ਟੋਰਾਂਟੋ- ਫਿਲਸਤੀਨੀਆਂ ਦਾ ਸਮਰਥਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਕੌਫੀ ਸੌਂਪਦੇ ਹੋਏ ਅਧਿਕਾਰੀਆਂ ਦੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਕ ਵੀਡੀਓ ਦੀ ਰਾਜਨੇਤਾਵਾਂ ਵੱਲੋਂ ਆਲੋਚਨਾਂ ਕੀਤੇ ਜਾਣ ਦੇ ਬਾਅਦ ਟੋਰਾਂਟੋ ਪੁਲਸ ਮੁਖੀ ਨੇ ਮਾਫ਼ੀ ਮੰਗੀ ਹੈ। ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀ ਹਾਈਵੇਅ 401 ਦੇ ਉੱਪਰ ਐਵੇਨਿਊ ਰੋਡ ਓਵਰਪਾਸ 'ਤੇ ਕਈ ਹਫ਼ਤਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 25 ਲੋਕਾਂ ਦੀ ਮੌਤ
6 ਜਨਵਰੀ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਵਕੀਲ ਵੱਲੋਂ CP24 ਨਾਲ ਸਾਂਝੀ ਕੀਤੀ ਗਈ ਵੀਡੀਓ ਵਿਚ ਅਧਿਕਾਰੀਆਂ ਨੂੰ ਪੁਲ 'ਤੇ ਪ੍ਰਦਰਸ਼ਨਕਾਰੀਆਂ ਲਈ ਟਿਮ ਹਾਰਟਨਸ ਕੌਫੀ ਅਤੇ ਡੋਨਟਸ ਲਿਆਉਂਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਵਿੱਚ, ਜਿਸ ਪ੍ਰਦਰਸ਼ਨਕਾਰੀ ਨੂੰ ਕੌਫੀ ਸੌਂਪੀ ਗਈ ਹੈ, ਉਸ ਮੁਤਾਬਕ ਕੋਈ ਕੌਫੀ ਲੈ ਕੇ ਆਇਆ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਓਵਰਪਾਸ 'ਤੇ ਨਹੀਂ ਜਾਣ ਦਿੱਤਾ। ਇਸ ਲਈ ਪੁਲਸ ਖ਼ੁਦ ਪ੍ਰਦਰਸ਼ਕਾਰੀਆਂ ਲਈ ਖਰੀਦੀ ਗਈ ਰਿਫਰੈਸ਼ਮੈਂਟ ਲੈ ਕੇ ਉਨ੍ਹਾਂ ਕੋਲ ਗਈ।
ਮਾਰਕੋ ਮੇਂਡੀਸੀਨੋ, ਟੋਰਾਂਟੋ ਰਾਈਡਿੰਗ ਆਫ਼ ਇਗਲਿਨਟਨ-ਲਾਰੈਂਸ ਦੇ ਸੰਸਦ ਮੈਂਬਰ ਅਤੇ ਸਾਬਕਾ ਜਨ ਸੁਰੱਖਿਆ ਮੰਤਰੀ ਨੇ ਟੋਰਾਂਟੋ ਪੁਲਸ ਦੇ ਇਸ ਕਦਮ ਦੀ ਆਲੋਚਨਾ ਕੀਤੀ। ਟੋਰਾਂਟੋ ਦੇ ਪੁਲਸ ਮੁਖੀ ਮਾਈਰਨ ਡੇਮਕੀਵ ਨੇ "ਅਧਿਕਾਰੀਆਂ ਅਤੇ ਇੱਕ ਵਿਅਕਤੀ ਵਿਚਕਾਰ ਇੱਕ ਖਾਸ ਗੱਲਬਾਤ" ਕਾਰਨ ਪੈਦਾ ਹੋਈ "ਚਿੰਤਾ ਅਤੇ ਉਲਝਣ" ਲਈ ਇੱਕ ਬਿਆਨ ਵਿੱਚ ਮਾਫ਼ੀ ਮੰਗੀ ਹੈ।
ਇਹ ਵੀ ਪੜ੍ਹੋ: ਕੈਨੇਡਾ IRGC ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ 'ਤੇ ਕਰ ਰਿਹੈ ਵਿਚਾਰ: PM ਟਰੂਡੋ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।