ਕੈਨੇਡਾ ਦੀਆਂ ਦੋ ਸੰਸਦੀ ਸੀਟਾਂ ''ਤੇ ਹੋ ਰਹੀਆਂ ਨੇ ਜ਼ਿਮਨੀ ਚੋਣਾਂ

09/22/2020 12:56:22 PM

ਟੋਰਾਂਟੋ- ਕੈਨੇਡਾ ਦੀਆਂ ਦੋ ਸੰਸਦੀ ਸੀਟਾਂ 'ਤੇ ਅਗਲੇ ਮਹੀਨੇ ਭਾਵ 26 ਅਕਤੂਬਰ ਜ਼ਿਮਨੀ ਚੋਣਾਂ ਹੋਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਟੋਰਾਂਟੋ ਸੈਂਟਰ ਤੇ ਯਾਰਕ ਸੈਂਟਰ ਲਈ ਨਵੇਂ ਐੱਮ. ਪੀ. ਦੀ ਚੋਣ ਲਈ ਵੋਟਿੰਗ ਹੋਵੇਗੀ। ਇਹ ਦੋਵੇਂ ਸੀਟਾਂ ਉਸ ਸਮੇਂ ਖਾਲੀ ਹੋ ਗਈਆਂ ਸਨ, ਜਦੋਂ ਸਾਬਕਾ ਵਿੱਤ ਮੰਤਰੀ ਬਿਲ ਮੌਰਨੋ ਅਤੇ ਲਿਬਰਲ ਨੇਤਾ ਮਾਈਕਲ ਲੇਵਿੱਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ- ਲੰਡਨ ਨੂੰ ਮੁੜ ਕਰਨਾ ਪੈ ਸਕਦੈ ਨਵੀਆਂ ਕੋਰੋਨਾ ਪਾਬੰਦੀਆਂ ਦਾ ਸਾਹਮਣਾ

ਟੋਰਾਂਟੋ ਦੀਆਂ ਦੋ ਰਾਈਡਿੰਗਜ਼ ਦੇ ਵੋਟਰ ਆਪਣੀ ਵੋਟ ਦੀ ਵਰਤੋਂ ਕਰਕੇ ਦੋ ਨਵੇਂ ਸੰਸਦ ਮੈਂਬਰਾਂ ਦੀ ਚੋਣ ਕਰਨਗੇ। ਮਾਈਕਲ ਲੇਵਿੱਟ ਨੇ ਯਹੂਦੀ ਮਨੁੱਖੀ ਅਧਿਕਾਰ ਸੰਗਠਨ ਵਿਚ ਨੌਕਰੀ ਮਿਲਣ ਮਗਰੋਂ ਆਪਣਾ ਅਹੁਦਾ ਛੱਡ ਦਿੱਤਾ ਸੀ।

PunjabKesari

ਲਿਬਰਲ ਪਾਰਟੀ ਨੇ ਟੋਰਾਂਟੋ ਸੈਂਟਰ ਲਈ ਬਰੌਡਕਾਸਟਰ ਮਰਸੀ ਲੇਨ ਅਤੇ ਯਾਰਕ ਸੈਂਟਰ ਰਾਈਡਿੰਗ ਲਈ ਯਾਰਾ ਸਾਕਸ ਨੂੰ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਐੱਨ. ਡੀ. ਪੀ. ਅਤੇ ਕੰਜ਼ਰਵੇਟਿਵ ਪਾਰਟੀ ਨੇ ਇਨ੍ਹਾਂ ਦੋਹਾਂ ਸੀਟਾਂ ਲਈ ਹੁਣ ਤੱਕ ਆਪਣੇ ਕਿਸੇ ਉਮੀਦਵਾਰ ਦੇ ਨਾਂ ਐਲਾਨ ਨਹੀਂ ਕੀਤਾ ਹੈ। ਗਰੀਨ ਪਾਰਟੀ ਆਫ਼ ਕੈਨੇਡਾ ਦੀ ਲੀਡਰਸ਼ਿਪ ਕੈਂਡੀਡੇਟ ਐਨਾਮੀ ਪਾਲ ਜ਼ਿਮਨੀ ਚੋਣਾਂ ਵਿਚ ਹਿੱਸਾ ਲੈਣ ਦੀ ਇੱਛਾ ਰੱਖਦੇ ਹਨ। ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਅਰ ਨੇ ਕਿਹਾ ਕਿ ਉਹ ਟੋਰਾਂਟੋ ਖੇਤਰ ਦੀਆਂ ਇਨ੍ਹਾਂ ਦੋ ਸੰਸਦੀ ਸੀਟਾਂ 'ਚੋਂ ਇਕ ਰਾਈਡਿੰਗ 'ਤੇ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ।
 


Lalita Mam

Content Editor

Related News