ਟੋਰਾਂਟੋ ਬਾਰ ਨੇ ਕੀਤੀ ਕੋਰੋਨਾ ਪਾਬੰਦੀਆਂ ਦੀ ਉਲੰਘਣਾ, ਰੱਦ ਹੋਇਆ ਲਾਇਸੈਂਸ

12/19/2020 4:25:43 PM

ਟੋਰਾਂਟੋ- ਓਂਟਾਰੀਓ ਵਿਚ ਕੋਰੋਨਾ ਕਾਰਨ ਬਾਰ-ਰੈਸਟੋਰੈਂਟਾਂ ਲਈ ਵੀ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ ਪਰ ਲੋਕ ਇਨ੍ਹਾਂ ਦੀ ਉਲੰਘਣਾ ਕਰ ਕੇ ਹੋਰਾਂ ਦੀ ਜਾਨ ਵੀ ਖਤਰੇ ਵਿਚ ਪਾ ਰਹੇ ਹਨ। ਪਿਛਲੇ ਐਤਵਾਰ ਪੁਲਸ ਨੇ ਇਕ ਬਾਰ ਦਾ ਲਾਇਸੈਂਸ ਰੱਦ ਕਰ ਦਿੱਤਾ ਕਿਉਂਕਿ ਇੱਥੇ ਲੋਕ ਬਿਨਾਂ ਮਾਸਕ ਦੇ ਬੈਠੇ ਸਨ ਅਤੇ ਸ਼ਰਾਬ ਪੀ ਰਹੇ ਸਨ।

ਓਂਟਾਰੀਓ ਰੈਗੂਲੇਟਰ ਮੁਤਬਕ ਬਾਰ ਵਿਚ 13 ਦਸੰਬਰ ਨੂੰ ਪੁਲਸ ਛਾਪਾ ਮਾਰਿਆ ਤੇ ਦੇਖਿਆ ਕਿ ਲੋਕ ਅੰਦਰ ਬੈਠ ਕੇ ਸ਼ਰਾਬ ਪੀ ਰਹੇ ਸਨ ਤੇ ਸਰਕਾਰ ਵਲੋਂ ਲਾਗੂ ਸਮਾਜਕ ਦੂਰੀ ਦੇ ਨਿਯਮ ਦੀ ਉਲੰਘਣਾ ਹੋ ਰਹੀ ਸੀ। ਬਾਰ ਮਾਲਕਾਂ ਨੂੰ ਇਸ ਦਾ ਨੋਟਿਸ ਦਿੱਤਾ ਗਿਆ ਤੇ ਬਾਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। 

ਦੱਸ ਦਈਏ ਕਿ ਇੱਥੇ ਕਿਸੇ ਨੂੰ ਵੀ ਬਾਰ ਜਾਂ ਰੈਸਟੋਰੈਂਟ ਵਿਚ ਬੈਠ ਕੇ ਖਾਣ-ਪੀਣ ਦੀ ਇਜਾਜ਼ਤ ਨਹੀਂ ਹੈ, ਇਸ ਦੇ ਬਾਵਜੂਦ ਬਾਰ ਵਿਚ 10 ਲੋਕ ਬੈਠੇ ਹੋਏ ਸਨ। ਨਾ ਹੀ ਕਿਸੇ ਕੋਲ ਮਾਸਕ ਸੀ ਤੇ ਨਾ ਹੀ ਕੋਈ ਦੂਰ ਬੈਠਾ ਸੀ। ਓਂਟਾਰੀਓ ਵਿਚ 4-5 ਦਿਨਾਂ ਤੋਂ ਓਂਟਾਰੀਓ ਵਿਚ ਕੋਰੋਨਾ ਦੇ ਮਾਮਲੇ 2000 ਤੋਂ ਵੱਧ ਦਰਜ ਹੋ ਰਹੇ ਹਨ ਤੇ ਬੀਤੇ ਦਿਨ ਤਾਂ ਇਹ 2400 ਤੋਂ ਵੀ ਪਾਰ ਚਲੇ ਗਏ ਸਨ, ਇਸ ਕਾਰਨ ਸੂਬੇ ਦੇ ਮੁੱਖ ਮੰਤਰੀ ਨੂੰ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ। 


Lalita Mam

Content Editor

Related News