ਅਮਰੀਕਾ ਦੇ ਦੱਖਣ-ਪੂਰਬੀ ਮਿਸੂਰੀ ''ਚ ਤੂਫਾਨ ਨੇ ਤਬਾਹੀ ਮਚਾਈ, ਕਈ ਲੋਕਾਂ ਦੀ ਮੌਤ

Wednesday, Apr 05, 2023 - 10:48 PM (IST)

ਅਮਰੀਕਾ ਦੇ ਦੱਖਣ-ਪੂਰਬੀ ਮਿਸੂਰੀ ''ਚ ਤੂਫਾਨ ਨੇ ਤਬਾਹੀ ਮਚਾਈ, ਕਈ ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਦੱਖਣ-ਪੂਰਬੀ ਮਿਸੂਰੀ 'ਚ ਬੁੱਧਵਾਰ ਨੂੰ ਆਏ ਤੂਫਾਨ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਿਸੌਰੀ ਸਟੇਟ ਹਾਈਵੇਅ ਦੇ ਗਸ਼ਤੀ ਦਲ ਦੇ ਅਧਿਕਾਰੀ ਕਲਾਰਕ ਪੈਰੋਟ ਨੇ ਕਿਹਾ ਕਿ ਤੂਫਾਨ ਸਵੇਰੇ 3:30 ਵਜੇ ਸੇਂਟ ਲੁਈਸ ਤੋਂ 80 ਕਿਲੋਮੀਟਰ ਦੱਖਣ ਵਿੱਚ ਬੋਲਿੰਗਰ ਕਾਉਂਟੀ ਦੇ ਇਕ ਪੇਂਡੂ ਖੇਤਰ 'ਚੋਂ ਹੋ ਕੇ ਲੰਘਿਆ।

ਇਹ ਵੀ ਪੜ੍ਹੋ : ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਬਰਲੁਸਕੋਨੀ ICU 'ਚ ਦਾਖਲ

ਉਨ੍ਹਾਂ ਕਿਹਾ ਕਿ ਤੂਫਾਨ ਕਾਰਨ ਕਾਫੀ ਤਬਾਹੀ ਹੋਈ ਅਤੇ ਕਈ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਕਲਾਰਕ ਨੇ ਕਿਹਾ, “ਤੂਫਾਨ ਕਾਰਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੈ। ਇਸ ਨੂੰ ਦੇਖ ਕੇ ਦਿਲ ਕੰਬ ਗਿਆ ਹੈ।'' ਉਨ੍ਹਾਂ ਕਿਹਾ ਕਿ ਤੂਫਾਨ ਤੋਂ ਬਾਅਦ ਖੋਜ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ, ਜਿਸ 'ਚ ਕਈ ਏਜੰਸੀਆਂ ਸ਼ਾਮਲ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News