ਮਿਸੀਸਿਪੀ ''ਚ ਆਇਆ ਭਿਆਨਕ ਤੂਫ਼ਾਨ, 7 ਲੋਕਾਂ ਦੀ ਮੌਤ, ਕਈ ਜ਼ਖ਼ਮੀ

03/25/2023 5:02:59 PM

ਜੈਕਸਨ (ਵਾਰਤਾ)- ਅਮਰੀਕਾ ਦੇ ਮਿਸੀਸਿਪੀ ਸੂਬੇ ਵਿਚ ਆਏ ਭਿਆਨਕ ਤੂਫ਼ਾਨ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਏਬੀਸੀ ਨਿਊਜ਼ ਨੇ ਸ਼ਨੀਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: Murder Mystery ਸੁਲਝਾਉਣ 'ਚ ਅਹਿਮ ਗਵਾਹ ਬਣੀ 'Alexa', ਮੁਲਜ਼ਮ ਨੂੰ ਪਹੁੰਚਾਇਆ ਜੇਲ੍ਹ

ਸਰਕਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੂਫ਼ਾਨ ਨੇ 100 ਮੀਲ ਤੋਂ ਵੱਧ ਦੇ ਖੇਤਰ ਵਿੱਚ ਵੱਡੇ ਪੈਮਾਨੇ 'ਤੇ ਨੁਕਸਾਨ ਪਹੁੰਚਾਇਆ ਹੈ। ਮਿਸੀਸਿਪੀ ਦੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਕਿਹਾ ਕਿ ਸ਼ਾਕਰੀ ਅਤੇ ਹੰਫਰੀਜ਼ ਕਾਉਂਟੀ ਵਿੱਚ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਏਜੰਸੀ ਨੇ ਇਸ ਤੋਂ ਪਹਿਲਾਂ ਸੂਬੇ ਭਰ ਦੀਆਂ ਕਾਉਂਟੀਆਂ ਲਈ ਤੂਫ਼ਾਨ ਚੇਤਾਵਨੀ ਦੀ ਇੱਕ ਲੜੀ ਜਾਰੀ ਕੀਤੀ ਸੀ।

ਇਹ ਵੀ ਪੜ੍ਹੋ: ਕੈਨੇਡਾ ਦੌਰੇ 'ਤੇ ਅਮਰੀਕੀ ਰਾਸ਼ਟਰਪਤੀ ਬਾਈਡੇਨ, ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਹੋਇਆ ਅਹਿਮ ਸਮਝੌਤਾ


cherry

Content Editor

Related News