ਲੇਬਨਾਨ ਦੀ ਝੀਲ ’ਚੋਂ ਮਿਲੀਆਂ ਜ਼ਹਿਰੀਲੀਆਂ ਅਤੇ ਵਾਇਰਸ ਸੰਕਰਮਿਤ 40 ਟਨ ਮਰੀਆਂ ਹੋਈਆਂ ਮੱਛੀਆਂ
Sunday, May 02, 2021 - 01:59 PM (IST)
ਬੇਰੂਤ : ਲੇਬਨਾਨ ’ਚ ਕਾਰਊਨ ਝੀਲ ਦੇ ਤੱਟ ’ਤੇ ਵੱਡੀ ਗਿਣਤੀ ਵਿਚ ਮਰੀਆਂ ਹੋਈਆਂ ਮੱਛੀਆਂ ਰੁੜ ਕੇ ਆ ਗਈਆਂ। ਸਥਾਨਕ ਵਰਕਰ ਅਹਿਮਦ ਆਸਕਰ ਨੇ ਦੱਸਿਆ ਕਿ ਇਹ ਕੁੱਝ ਦਿਨ ਪਹਿਲਾਂ ਦੇਖਿਆ ਗਿਆ ਸੀ। ਤੱਟ ’ਤੇ ਮਰੀਆਂ ਹੋਈਆਂ ਮੱਛੀਆ ਰੁੜ ਕੇ ਆਉਣ ਲੱਗੀਆਂ ਸਨ। ਕੁੱਝ ਦਿਨਾਂ ਵਿਚ 40 ਟਨ ਮਰੀਆਂ ਹੋਈਆਂ ਮੱਛੀਆਂ ਰੁੜ ਕੇ ਆ ਗਈਆਂ। ਉਨ੍ਹਾਂ ਨੇ ਸਥਾਨਕ ਨਦੀ ਪ੍ਰਸ਼ਾਸਨ ਨੂੰ ਇਸ ਦਾ ਕਰਨ ਲੱਭਣ ਅਤੇ ਝੀਲ ਵਿਚ ਪ੍ਰਦੂਸ਼ਿਤ ਪਾਣੀ ਸੁੱਟਣ ਵਾਲਿਆਂ ਦਾ ਪਤਾ ਲਗਾਉਣ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਫੈਲਣ ਤੋਂ ਰੋਕਣ ਲਈ ਓਂਟਾਰੀਓ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਐਂਟਰੀ ਬੈਨ ਕਰੇਗਾ ਕੈਨੇਡਾ
ਅਜਿਹਾ ਪਹਿਲਾਂ ਸਥਾਨਕ ਲੋਕਾਂ ਅਤੇ ਮਛੇਰਿਆਂ ਨੇ ਕਦੇ ਨਹੀਂ ਦੇਖਿਆ ਸੀ। ਇਹ ਆਫ਼ਤ ਪ੍ਰਦੂਸ਼ਿਤ ਪਾਣੀ ਦੀ ਵਜ੍ਹਾ ਨਾਲ ਆਈ ਲੱਗੀ ਹੈ। ਸਥਾਨਕ ਨਦੀ ਪ੍ਰਸ਼ਾਸਨ ਨੇ ਕਿਹਾ ਕਿ ਮੱਛੀਆਂ ਜ਼ਹਿਰੀਲੀਆਂ ਸਨ ਅਤੇ ਉਨ੍ਹਾਂ ਵਿਚ ਕੋਈ ਵਾਇਰਸ ਵੀ ਸੀ। ਲੋਕਾਂ ਨੂੰ ਇੱਥੇ ਮੱਛੀ ਨਾ ਫੜਨ ਲਈ ਕਿਹਾ ਗਿਆ ਹੈ। ਇਸ ਨੂੰ ਆਫ਼ਤ ਕਰਾਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਸਿਹਤ ਨੂੰ ਖ਼ਤਰਾ ਦੱਸਿਆ ਗਿਆ ਹੈ। ਆਸ-ਪਾਸ ਦੇ ਪਿੰਡਾਂ ਵਿਚ ਮੱਛੀਆਂ ਦੇ ਸੜਨ ਦੀ ਬਦਬੂ ਫੈਲ ਰਹੀ ਹੈ। ਵਾਲਟੀਅਰਸ ਨੇ ਇਨ੍ਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਇਹ ਕੰਮ ਤੇਜ਼ੀ ਨਾਲ ਜਾਰੀ ਹੈ।
ਇਹ ਵੀ ਪੜ੍ਹੋ : ਡਾ. ਫਾਊਚੀ ਦੀ ਸਲਾਹ, ਕੋਰੋਨਾ ਦੇ ਭਿਆਨਕ ਮੰਜ਼ਰ ਦਰਮਿਆਨ ਭਾਰਤ ’ਚ ਲੱਗੇ ਕੁੱਝ ਹਫ਼ਤਿਆਂ ਲਈ 'ਤਾਲਾਬੰਦੀ'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।