ਟੋਕੀਓ ’ਚ ਕੋਰੋਨਾ ਦੇ ਹਾਲਾਤ ‘ਬੇਹੱਦ ਚੁਣੌਤੀਪੂਰਨ’ : ਗਵਰਨਰ
Wednesday, Dec 30, 2020 - 06:36 PM (IST)
ਟੋਕੀਓ-ਟੋਕੀਓ ਦੀ ਗਵਰਨਰ ਯੂਰਿਕੋ ਕੋਇਕੇ ਨੇ ਸ਼ਹਿਰ ’ਚ ਕੋਵਿਡ-19 ਦੀ ਹਾਲਾਤ ਨੂੰ ‘ਬੇਹੱਦ ਚੁਣੌਤੀਪੂਰਨ’ ਦੱਸਦੇ ਹੋਏ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੇ ਜਸ਼ਨ ਦੌਰਾਨ ਵਾਇਰਸ ਦੇ ਤੇਜ਼ ਕਹਿਰ ਦੇ ਮੌਜੂਦਾ ਰੁਝਾਨਾਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਹੈ। ਸ਼੍ਰੀ ਕੋਇਕੇ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ‘ਹਾਲਾਤ ਬੇਹੱਦ ਚੁਣੌਤੀਪੂਰਨ’ ਹਨ। ਅਸੀਂ ਇਕ ਮਹੱਤਵਪੂਰਨ ਪੜਾਅ ’ਚ ਹਾਂ।
ਇਹ ਵੀ ਪੜ੍ਹੋ -ਬਾਈਡੇਨ ਨੇ ਲਾਇਆ ਦੋਸ਼, ਕੌਮੀ ਸੁਰੱਖਿਆ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੁੰਦਾ ਟਰੰਪ ਪ੍ਰਸ਼ਾਸਨ
ਇਨਫੈਕਸ਼ਨ ਇਸ ਸਮੇਂ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਗਵਰਨਰ ਨੇ ਸ਼ਹਿਰ ਦੇ ਨਿਵਾਸੀਆਂ ਨੂੰ ਨਵੇਂ ਸਾਲ ਦੇ ਪ੍ਰੋਗਰਾਮ ਦੀ ਮਿਆਦ ਦੀ ਵਰਤੋਂ ਸਥਿਤੀ ਨੂੰ ਉਲਟਾਉਣ ਦੇ ਮੌਕੇ ਦੇ ਰੂਪ ’ਚ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਾਹਰ ਪ੍ਰੀਸ਼ਦ ਨੇ ਸਵੀਕਾਰ ਕੀਤਾ ਕਿ ਜਪਾਨ ਰਾਜਧਾਨੀ ’ਚ ਸਿਹਤ ਪ੍ਰਣਾਲੀ ਸਖਤ ਅਤੇ ਮਹੱਤਵਪੂਰਨ ’ਚ ਹੈ।
ਮਾਹਰਾਂ ਮੁਤਾਬਕ ਜੇਕਰ ਮੌਜੂਦਾ ਇਨਫੈਕਸ਼ਨ ਦਰ ਜਾਰੀ ਰਹਿੰਦੀ ਹੈ ਤਾਂ ਕੋਰੋਨਾ ਇਨਫੈਕਟਿਡਾਂ ਲਈ ਅਲਾਟ ਹਸਪਤਾਲਾਂ ਦੇ ਸਾਰੇ 4,000 ਬੈੱਡ ਦੋ ਹਫਤਿਆਂ ’ਚ ਭਰ ਜਾਣਗੇ। ਟੋਕੀਓ ’ਚ ਦਸੰਬਰ ਦੇ ਆਖਿਰ ’ਚ ਔਸਤਨ 700-900 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ ਰੋਜ਼ਾਨਾ ਪੀ.ਸੀ.ਆਰ. ਟੈਸਟਾਂ ’ਚੋਂ 8 ਫੀਸਦੀ ਤੱਕ ਪਾਜ਼ੇਟਿਵ ਪਾਏ ਗਏ ਹਨ। ਰਾਜਧਾਨੀ ਟੋਕੀਓ ’ਚ ਹੁਣ ਤੱਕ ਕੋਰੋਨਾ ਦੇ 57,000 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।