ਟੋਕੀਓ ''ਚ ਬਹੁਮੰਜ਼ਲਾਂ ਇਮਾਰਤ ''ਚ ਲੱਗੀ ਅੱਗ, 50 ਫਾਇਰਫਾਈਟਰਜ਼ ਮੌਕੇ ''ਤੇ ਪੁੱਜੇ

Tuesday, Jun 20, 2017 - 04:57 PM (IST)

ਟੋਕੀਓ ''ਚ ਬਹੁਮੰਜ਼ਲਾਂ ਇਮਾਰਤ ''ਚ ਲੱਗੀ ਅੱਗ, 50 ਫਾਇਰਫਾਈਟਰਜ਼ ਮੌਕੇ ''ਤੇ ਪੁੱਜੇ

ਟੋਕੀਓ— ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਮੰਗਲਵਾਰ ਨੂੰ ਇਕ ਬਹੁਮੰਜ਼ਲਾਂ ਇਮਾਰਤ 'ਚ ਅੱਗ ਲੱਗ ਗਈ, ਜਿਸ ਕਾਰਨ ਇਕ ਵਿਅਕਤੀ ਝੁਲਸ ਗਿਆ। ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਪੂਰਬੀ ਟੋਕੀਓ 'ਚ ਇਕ ਸਟੋਰੇਜ ਇਮਾਰਤ 'ਚ ਭਿਆਨਕ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਤਕਰੀਬਨ 50 ਫਾਇਰਫਾਈਟਰਜ਼ ਵਾਹਨ ਭੇਜੇ ਗਏ।
ਵਿਭਾਗ ਮੁਤਾਬਕ ਫਾਇਰਫਾਈਟਰਾਂ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਅੱਗ ਕਿਸ ਵਜ੍ਹਾ ਤੋਂ ਲੱਗੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਆਸਮਾਨ 'ਚ ਕਾਲੇ ਬੱਦਲ ਛਾ ਗਏ। ਇਕ ਸਥਾਨਕ ਟੀ. ਵੀ. ਫੁਟੇਜ਼ ਮੁਤਾਬਕ ਇਮਾਰਤ ਪੂਰੀ ਤਰ੍ਹਾਂ ਨਾਲ ਅੱਗ 'ਚ ਘਿਰ ਗਈ ਅਤੇ ਚਾਰੋਂ ਪਾਸੇ ਕਾਲਾ ਧੂੰਆਂ ਛਾਇਆ ਹੋਇਆ ਹੈ।


Related News