ਇਜ਼ਰਾਈਲ : ਬੱਚਿਆਂ ਨੇ ਗ਼ਲਤੀ ਨਾਲ ਖਾ ਲਏ Cannabis Cookies, ਇਕ ਦੀ ਹਾਲਤ ਗੰਭੀਰ

Tuesday, May 16, 2023 - 03:31 PM (IST)

ਇਜ਼ਰਾਈਲ : ਬੱਚਿਆਂ ਨੇ ਗ਼ਲਤੀ ਨਾਲ ਖਾ ਲਏ Cannabis Cookies, ਇਕ ਦੀ ਹਾਲਤ ਗੰਭੀਰ

ਤੇਲ ਅਵੀਵ (ਏਐਨਆਈ/ਟੀਪੀਐਸ): ਇਜ਼ਰਾਈਲ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਅਤੇ ਛੇ ਸਾਲ ਦੀ ਉਮਰ ਦੇ ਦੋ ਭਰਾਵਾਂ ਨੇ ਕੈਨਾਬਿਸ ਕੂਕੀਜ਼ ਮਤਲਬ ਭੰਗ ਵਾਲੇ ਬਿਸਕੁੱਟ ਗ਼ਲਤੀ ਨਾਲ ਖਾ ਲਏ। ਇਸ ਮਗਰੋਂ ਸਿਹਤ ਵਿਗੜਨ 'ਤੇ ਉਹਨਾਂ ਨੂੰ ਰਾਮਤ ਗਾਨ ਦੇ ਤੇਲ ਹਾਸ਼ੋਮਰ ਹਸਪਤਾਲ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਅਲਬਰਟਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਪੀ.ਐੱਮ. ਟਰੂਡੋ ਨੇ ਖੇਤਰ ਦਾ ਕੀਤਾ ਦੌਰਾ (ਤਸਵੀਰਾਂ)

ਮਾਂ ਮੁਤਾਬਕ ਬੱਚਿਆਂ ਨੇ ਗ਼ਲਤੀ ਨਾਲ ਭੰਗ ਵਾਲੇ ਬਿਸਕੁੱਟ ਖਾ ਲਏ, ਫਿਰ ਉਨ੍ਹਾਂ ਨੂੰ ਚੱਕਰ ਆਉਣ ਲੱਗੇ ਅਤੇ ਉਹ ਫਰਨੀਚਰ 'ਤੇ ਡਿੱਗ ਗਏ। ਉਸ ਨੇ ਦੱਸਿਆ ਕਿ ਛੋਟੇ ਬੱਚੇ ਨੇ ਅੱਧਾ ਬਿਸਕੁੱਟ ਖਾਧਾ ਜਦੋਂ ਕਿ ਵੱਡੇ ਮੁੰਡੇ ਨੇ ਪੂਰਾ ਬਿਸਕੁੱਟ ਖਾਧਾ ਸੀ। ਛੇ ਸਾਲਾ ਬੱਚੇ ਦੀ ਹਾਲਤ ਥੋੜ੍ਹੀ ਠੀਕ ਹੈ ਜਦਕਿ ਦੋ ਸਾਲਾ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਕੈਨਾਬਿਸ ਦੇ ਖਾਣਯੋਗ ਰੂਪ, ਖਾਸ ਤੌਰ 'ਤੇ ਉੱਚ ਗਾੜ੍ਹੇਪਣ ਵਾਲੇ, ਬੱਚਿਆਂ ਲਈ ਨੁਕਸਾਨਦੇਹ ਹੋ ਸਕਦੇ ਹਨ। ਬਾਲ ਰੋਗ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਸਪੱਸ਼ਟ ਤੌਰ 'ਤੇ ਲੇਬਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਦਵਾਈਆਂ ਅਤੇ ਸੰਭਾਵੀ ਤੌਰ 'ਤੇ ਜ਼ਹਿਰੀਲੇ ਉਤਪਾਦਾਂ ਵਜੋਂ ਸਟੋਰ ਕਰਨਾ ਚਾਹੀਦਾ ਹੈ ਤੇ ਬੱਚਿਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News