ਸਮਾਂ ਬਚਾਉਣ ਲਈ ਤੈਰ ਕੇ ਆਫਿਸ ਜਾਂਦੈ ਇਹ ਵਿਅਕਤੀ

04/23/2019 2:44:10 PM

ਬੀਜਿੰਗ (ਏਜੰਸੀ)- ਆਫਿਸ ਟਾਈਮ 'ਤੇ ਪਹੁੰਚਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਭਾਲਦੇ ਹਨ। ਕੋਈ ਟ੍ਰੇਨ 'ਤੇ ਨਿਰਭਰ ਹੁੰਦਾ ਹੈ ਤਾਂ ਕੋਈ ਕੈਬ 'ਤੇ ਪਰ ਇਕ ਵਿਅਕਤੀ ਅਜਿਹਾ ਵੀ ਹੈ, ਜੋ ਤੈਰ ਕੇ ਆਫਿਸ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਚੀਨ ਦੇ ਰਹਿਣ ਵਾਲੇ ਝੂ ਬੀਵੂ ਦੀ। 53 ਸਾਲ ਦੇ ਝੂ ਟ੍ਰੈਫਿਕ ਦੀ ਸਮੱਸਿਆ ਤੋਂ ਬਚਣ ਲਈ ਪਿਛਲੇ 11 ਸਾਲ ਤੋਂ ਤੈਰ ਕੇ ਆਫਿਸ ਜਾਂਦੇ ਹਨ। ਝੂ ਆਫਿਸ ਪਹੁੰਚਣ ਲਈ ਰੋਜ਼ਾਨਾ 2.2 ਕਿ.ਮੀ ਤੈਰਦੇ ਹਨ। ਜਿਸ ਵਿਚ ਉਨ੍ਹਾਂ ਨੂੰ ਅੱਧੇ ਘੰਟੇ ਦਾ ਸਮਾਂ ਲੱਗਦਾ ਹੈ। ਜਦੋਂ ਕਿ ਟ੍ਰੇਨ ਤੋਂ ਉਨ੍ਹਾਂ ਨੂੰ ਇਕ ਘੰਟੇ ਦਾ ਸਮਾਂ ਲੱਗਦਾ ਹੈ।
ਸਥਾਨਕ ਮੀਡੀਆ ਰਿਪੋਰਟ ਮੁਤਾਬਕ ਝੂ ਹੇਨਯਾਂਗ ਜ਼ਿਲੇ ਵਿਚ ਰਹਿੰਦੇ ਹਨ। ਉਹ ਵੁਚਾਂਗ ਸਥਿਤ ਫੂਡ ਮਾਰਕੀਟ ਵਿਚ ਬਤੌਰ ਮੈਨੇਜਰ ਦੇ ਤੌਰ 'ਤੇ ਕੰਮ ਕਰਦੇ ਹਨ। ਝੂ ਦਾ ਕਹਿਣਾ ਹੈ ਕਿ ਉਹ ਸਿਰਫ ਸਮਾਂ ਬਚਾਉਣ ਲਈ ਹੀ ਨਹੀਂ, ਸਗੋਂ ਸਿਹਤਮੰਦ ਰਹਿਣ ਲਈ ਵੀ ਤੈਰ ਕੇ ਆਫਿਸ ਜਾਂਦੇ ਹਨ। ਆਫਿਸ ਜਾਣ ਲਈ ਝੂ ਸਵੇਰੇ 7 ਵਜੇ ਨਦੀ ਕਿਨਾਰੇ ਪਹੁੰਚਦੇ ਹਨ। ਉਹ ਕੱਪੜੇ, ਬੂਟ ਅਤੇ ਆਪਣਾ ਬਾਕੀ ਸਾਮਾਨ ਵਾਟਰ ਪਰੂਫ ਬੈਗ ਵਿਚ ਰੱਖਦੇ ਹਨ। ਨਦੀ ਨੂੰ ਪਾਰ ਕਰਨ ਤੋਂ ਬਾਅਦ ਉਹ ਕੱਪੜੇ ਪਹਿਨ ਕੇ ਤਿਆਰ ਹੋ ਜਾਂਦੇ ਹਨ ਅਤੇ ਆਫਿਸ ਜਾਂਦੇ ਹਨ।


Sunny Mehra

Content Editor

Related News