ਚੀਨ ਦੇ ਟਕਰਾਅ ਤੋਂ ਬਚਣ ਲਈ ਭਾਰਤ ਹਟੇ ਡੋਕਲਾਮ ਤੋਂ

Tuesday, Aug 08, 2017 - 03:28 AM (IST)

ਚੀਨ ਦੇ ਟਕਰਾਅ ਤੋਂ ਬਚਣ ਲਈ ਭਾਰਤ ਹਟੇ ਡੋਕਲਾਮ ਤੋਂ

ਹੁਏਰੋ - ਚੀਨ ਦੀ ਫੌਜ ਦੇ ਸੀਨੀਅਰ ਕਰਨਲ ਲੀ ਲੀ ਡੋਕਲਾਮ ਤੋਂ ਭਾਵੇਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹਨ ਪਰ ਭਾਰਤੀ ਫੌਜ ਲਈ ਉਨ੍ਹਾਂ ਇਕ ਸਖਤ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਟਕਰਾਅ ਤੋਂ ਬਚਣਾ ਹੈ ਤਾਂ ਉਸ ਨੂੰ ਡੋਕਲਾਮ ਤੋਂ ਆਪਣੀ ਫੌਜ ਹਟਾ ਲੈਣੀ ਚਾਹੀਦੀ ਹੈ।
ਚੀਨ ਸਰਕਾਰ ਵਲੋਂ ਆਯੋਜਿਤ ਭਾਰਤੀ ਪੱਤਰਕਾਰਾਂ ਦੀ ਯਾਤਰਾ ਸਿੱਕਮ ਦੇ ਨੇੜੇ ਡੋਕਲਾਮ 'ਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਜਾਰੀ ਲੰਬੇ ਡੈੱਡਲਾਕ 'ਤੇ ਚੀਨੀ ਫੌਜ ਦੀ ਪ੍ਰਾਪੇਗੰਡਾ ਕਵਾਇਦ 'ਚ ਬਦਲ ਗਈ।  ਲੀ ਲੀ ਨੇ ਦਾਅਵਾ ਕੀਤਾ ਕਿ ਭਾਰਤੀ ਫੌਜ ਨੇ ਜੋ ਕੁਝ ਕੀਤਾ ਹੈ, ਉਹ ਚੀਨ ਦੀ ਧਰਤੀ 'ਤੇ ਹਮਲਾ ਹੈ। ਬੀਜਿੰਗ ਦੇ ਬਾਹਰੀ ਇਲਾਕੇ 'ਚ ਸਥਿਤ ਛਾਉਣੀ ਲਈ ਲਿਜਾਏ ਗਏ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੀ ਲੀ ਨੇ ਕਿਹਾ ਕਿ ਚੀਨੀ ਫੌਜੀਆਂ ਬਾਰੇ ਜੋ ਕੁਝ ਪੱਤਰਕਾਰ ਸੋਚ ਰਹੇ ਹਨ, ਉਸ ਬਾਰੇ ਉਹ ਰਿਪੋਰਟ ਕਰ ਸਕਦੇ ਹਨ।


Related News