ਗਲੋਬਲ ਸਵ: ਪੌਪ ਸਟਾਰ ਮਾਈਕਲ ਜੈਕਸਨ ਦੇ ਭਰਾ ਟਿਟੋ ਜੈਕਸਨ ਦੀ ਮੌਤ

Tuesday, Sep 17, 2024 - 12:58 PM (IST)

ਗਲੋਬਲ ਸਵ: ਪੌਪ ਸਟਾਰ ਮਾਈਕਲ ਜੈਕਸਨ ਦੇ ਭਰਾ ਟਿਟੋ ਜੈਕਸਨ ਦੀ ਮੌਤ

ਨਿਊਯਾਰਕ  (ਰਾਜ ਗੋਗਨਾ )-  ਗਲੋਬਲ ਪੌਪ ਸਟਾਰ ਸਵ: ਮਾਈਕਲ ਜੈਕਸਨ ਦੇ ਭਰਾ ਟਿਟੋ ਜੈਕਸਨ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਮੋਤ ਹੋ ਗਈ। ਟਿਟੋ ਜੈਕਸਨ ਨੂੰ ਨਿਊ ਮੈਕਸੀਕੋ ਤੋਂ ਓਕਲਾਹੋਮਾ ਤੱਕ ਡਰਾਈਵਿੰਗ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਮਾਈਕਲ ਜੈਕਸਨ ਦੇ 9 ਭਰਾਵਾਂ ਵਿੱਚੋਂ ਟੀਟੋ ਤੀਜਾ ਸੀ।ਟੀਟੋ ਜੈਕਸਨ ਦੇ ਪੁੱਤਰਾਂ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਰਾਹੀਂ ਆਪਣੇ ਪਿਤਾ ਦੀ ਮੌਤ ਦਾ  ਖੁਲਾਸਾ ਕੀਤਾ। ਉਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼ 'ਚ ਨਿਸ਼ਾਨੇ 'ਤੇ ਹਿੰਦੂ...... ਕੈਨੇਡੀਅਨ MP ਨੇ ਘੱਟ ਗਿਣਤੀਆਂ 'ਤੇ ਹਮਲੇ ਖ਼ਿਲਾਫ਼ ਚੁੱਕੀ ਆਵਾਜ਼

ਉਨ੍ਹਾਂ ਦੇ ਪੁੱਤਰਾਂ ਟੀਜੇ, ਤਾਜ ਅਤੇ ਟੈਰਿਲ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੁਆਰਾ ਦੱਸਿਆ ਕਿ ਇੱਕ ਸ਼ਾਨਦਾਰ ਵਿਅਕਤੀ ਵਜੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਜੋ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਖੜ੍ਹੇ ਹੋਣ ਵਾਲੇ ਅਤੇ ਲੋਕਾਂ ਦੀ  ਭਲਾਈ ਕਰਨ ਵਾਲੇ ਇਨਸਾਨ ਸਨ।ਟੀਟੋ ਜੈਕਸਨ ਦੀ ਮੌਤ ਦੀ ਖ਼ਬਰ ਸਭ ਤੋਂ ਪਹਿਲਾਂ ਟੂਨਾਈਟ' ਨੇ ਦਿੱਤੀ ਸੀ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਜੈਕਸਨ ਦੇ ਪਰਿਵਾਰ ਦੇ ਸਾਬਕਾ ਮੈਨੇਜਰ ਮੈਨਿੰਗ ਨੇ ਦੱਸਿਆ ਕਿ ਨਿਊ ਮੈਕਸੀਕੋ ਤੋਂ ਓਕਲਾਹੋਮਾ ਤੱਕ ਗੱਡੀ ਚਲਾਉਂਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।ਅਤੇ ਉਨ੍ਹਾਂ ਦੀ ਮੋਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News