ਅਮਰੀਕੀ ਸਕੂਲ ''ਚ ਗੋਲੀਬਾਰੀ; 3 ਲੋਕਾਂ ਦੀ ਮੌਤ, ਫਾਇਰਿੰਗ ''ਚ ਹਮਲਾਵਰ ਵੀ ਮਾਰਿਆ ਗਿਆ
Tuesday, Dec 17, 2024 - 04:56 AM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੱਥੇ ਵਿਸਕਾਨਸਿਨ ਦੇ ਮੈਡੀਸਨ 'ਚ ਇਕ ਈਸਾਈ ਸਕੂਲ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਮਲਾਵਰ ਦੀ ਵੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ਦੀ ਘਟਨਾ ਵਿਚ 6 ਲੋਕ ਜ਼ਖਮੀ ਵੀ ਹੋਏ ਹਨ। ਪੁਲਸ ਅਜੇ ਤੱਕ ਗੋਲੀ ਚਲਾਉਣ ਵਾਲੇ ਦੀ ਪਛਾਣ ਨਹੀਂ ਕਰ ਸਕੀ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਨੇ ਇਹ ਵਾਰਦਾਤ ਕਿਉਂ ਕੀਤੀ।
ਮੈਡੀਸਨ ਪੁਲਸ ਮੁਤਾਬਕ, ਗੋਲੀਬਾਰੀ ਅਬਡੈਂਟ ਲਾਈਫ ਕ੍ਰਿਸ਼ਚੀਅਨ ਸਕੂਲ ਵਿਚ ਸਵੇਰੇ 10:57 ਵਜੇ (ਸਥਾਨਕ ਸਮੇਂ) 'ਤੇ ਹੋਈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਥੇ ਕਈ ਲੋਕ ਜ਼ਖਮੀ ਪਾਏ ਗਏ। ਦੱਸਣਯੋਗ ਹੈ ਕਿ ਮੈਡੀਸਨ ਦੇ ਉਸ ਪ੍ਰਾਈਵੇਟ ਸਕੂਲ ਵਿਚ ਕਿੰਡਰਗਾਰਟਨ ਤੋਂ 12ਵੀਂ ਜਮਾਤ ਤੱਕ ਦੇ ਕਰੀਬ 400 ਵਿਦਿਆਰਥੀ ਪੜ੍ਹਦੇ ਹਨ, ਜਿੱਥੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ।
ਦੱਸਣਯੋਗ ਹੈ ਕਿ ਅਮਰੀਕਾ ਵਿਚ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਕਈ ਵਾਰ ਕੋਈ ਪਾਗਲ ਵਿਅਕਤੀ ਕਲੱਬ 'ਚ ਦਾਖਲ ਹੋ ਕੇ ਗੋਲੀਆਂ ਚਲਾ ਦਿੰਦਾ ਹੈ ਅਤੇ ਕਈ ਵਾਰ ਸਕੂਲਾਂ 'ਚ ਵੀ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ : ਅੰਡਰਗਾਰਮੈਂਟਸ 'ਚ ਲੁਕਾ ਕੇ ਰੱਖਿਆ ਸੀ ਇੰਨਾ ਸੋਨਾ, IGI ਏਅਰਪੋਰਟ 'ਤੇ ਕਸਟਮ ਨੇ ਇੰਝ ਕੀਤਾ ਜ਼ਬਤ
ਮਾਸ ਸ਼ੂਟਿੰਗ ਦੀਆਂ ਦਿਲ ਦਹਿਲਾਉਣ ਵਾਲੀਆਂ 5 ਘਟਨਾਵਾਂ
1. 18 ਜੁਲਾਈ, 2022 ਨੂੰ ਅਮਰੀਕਾ ਦੇ ਇੰਡੀਆਨਾ ਵਿਚ ਗ੍ਰੀਨਵੁੱਡ ਪਾਰਕ ਮਾਲ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਸਮੂਹਿਕ ਗੋਲੀਬਾਰੀ ਦੌਰਾਨ 10 ਲੋਕ ਗੋਲੀਬਾਰੀ ਦਾ ਸ਼ਿਕਾਰ ਹੋ ਗਏ। ਇਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ।
2. 11 ਜੁਲਾਈ, 2022 ਨੂੰ ਹਮਲਾਵਰ ਨੇ ਕੈਲੀਫੋਰਨੀਆ ਦੇ ਦੱਖਣੀ ਹਿੱਸੇ ਵਿਚ ਇਕ ਹਾਊਸ ਪਾਰਟੀ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਘਟਨਾ 'ਚ ਇਕ ਔਰਤ ਸਮੇਤ 5 ਲੋਕਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ।
3. ਅਮਰੀਕਾ ਵਿਚ 4 ਜੁਲਾਈ 2022 ਨੂੰ 246ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਹਾਈਲੈਂਡ ਪਾਰਕ, ਸ਼ਿਕਾਗੋ, ਇਲੀਨੋਇਸ ਵਿਚ ਇਕ ਪਰੇਡ ਦਾ ਆਯੋਜਨ ਕੀਤਾ ਗਿਆ। ਇੱਥੇ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਅਗਲੇ ਹੀ ਦਿਨ 5 ਜੁਲਾਈ ਨੂੰ ਇੰਡੀਆਨਾ ਦੇ ਬਰੇਨਰਡੀਆਨਾ ਦੇ ਗੈਰੀ ਇਲਾਕੇ 'ਚ ਗੋਲੀਬਾਰੀ ਕਾਰਨ 3 ਲੋਕਾਂ ਦੀ ਜਾਨ ਚਲੀ ਗਈ ਸੀ।
ਇਹ ਵੀ ਪੜ੍ਹੋ : ਤੇਜ਼-ਰਫ਼ਤਾਰ ਕਾਰ ਨੇ ਢਾਹਿਆ ਕਹਿਰ; ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, ਟਾਇਰ ਹੇਠਾਂ ਫਸਿਆ ਬੱਚਾ
4. 1 ਜੂਨ, 2022 ਨੂੰ ਤੁਲਸਾ, ਓਕਲਾਹੋਮਾ ਵਿਚ ਇਕ ਵਿਅਕਤੀ ਹਸਪਤਾਲ ਦੀ ਇਮਾਰਤ ਵਿਚ ਦਾਖਲ ਹੋਇਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ 'ਚ 4 ਲੋਕਾਂ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਨੇ ਖੁਦਕੁਸ਼ੀ ਵੀ ਕਰ ਲਈ।
5. ਅਮਰੀਕਾ ਦੇ ਟੈਕਸਾਸ ਵਿਚ 15 ਮਈ 2022 ਨੂੰ ਸਭ ਤੋਂ ਖ਼ਤਰਨਾਕ ਘਟਨਾ ਸਾਹਮਣੇ ਆਈ। ਜਦੋਂ ਇਕ 18 ਸਾਲਾ ਲੜਕੇ ਨੇ ਉਵਾਲਡੇ ਸ਼ਹਿਰ ਵਿਚ ਸਕੂਲ ਵਿਚ ਦਾਖ਼ਲ ਹੋ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 19 ਵਿਦਿਆਰਥੀਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿਚ ਤਿੰਨ ਅਧਿਆਪਕਾਂ ਦੀ ਵੀ ਜਾਨ ਚਲੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8