ਟਰੰਪ ਨੇ ਯੂਕ੍ਰੇਨ ''ਚ ਤੁਰੰਤ ਜੰਗਬੰਦੀ ਦੀ ਕੀਤੀ ਮੰਗ, ਅਮਰੀਕਾ ਦੇ ਨਾਟੋ ਤੋਂ ਬਾਹਰ ਹੋਣ ਦੀ ਸੰਭਾਵਨਾ ਪ੍ਰਗਟਾਈ

Monday, Dec 09, 2024 - 12:48 PM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਯੂਕ੍ਰੇਨ ਨਾਲ ਤੁਰੰਤ ਜੰਗਬੰਦੀ 'ਤੇ ਪਹੁੰਚਣ ਲਈ ਕਦਮ ਚੁੱਕਣ ਲਈ ਦਬਾਅ ਪਾਇਆ। ਉਨ੍ਹਾਂ ਨੇ ਇਸਨੂੰ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਬਹੁਤ ਸਮਾਂ ਬਾਕੀ ਹੋਣ ਦੇ ਬਾਵਜੂਦ ਇਸ ਲੜਾਈ ਨੂੰ ਖਤਮ ਕਰਨ ਲਈ ਰਾਸ਼ਟਰਪਤੀ ਵਜੋਂ ਆਪਣੇ ਸਰਗਰਮ ਯਤਨਾਂ ਦਾ ਹਿੱਸਾ ਦੱਸਿਆ।

ਇਹ ਵੀ ਪੜ੍ਹੋ: ਰਾਸ਼ਟਰਪਤੀ ਯੂਨ ਆਪਣੇ ਦੇਸ਼ 'ਚ ਹੋਣਗੇ ਕੈਦ! ਵਿਦੇਸ਼ ਯਾਤਰਾ 'ਤੇ ਪਾਬੰਦੀ ਲਗਾਉਣ ਦੀ ਤਿਆਰੀ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਜ਼ੇਲੇਂਸਕੀ ਅਤੇ ਯੂਕ੍ਰੇਨ ਇੱਕ ਸਮਝੌਤਾ ਕਰਨਾ ਚਾਹੁੰਣਗੇ ਅਤੇ ਪਾਗਲਪਣ ਬੰਦ ਕਰਨਾ ਪਸੰਦ ਕਰਨਗੇ।' ਐਤਵਾਰ ਨੂੰ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ, ਟਰੰਪ ਨੇ ਇਹ ਵੀ ਕਿਹਾ ਕਿ ਉਹ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਫੌਦੀ ਸਹਾਇਤਾ ਨੂੰ ਘੱਟ ਕਰਨ ਅਤੇ ਅਮਰੀਕਾ ਨੂੰ ਨਾਟੋ ਤੋਂ ਬਾਹਰ ਕੱਢਣ ਲਈ ਤਿਆਰ ਹਨ। ਇਹ ਦੋ ਅਜਿਹੀਆਂ ਧਮਕੀਆਂ ਹਨ, ਜਿਨ੍ਹਾਂ ਨਾਲ ਯੂਕ੍ਰੇਨ, ਨਾਟੋ ਸਹਿਯੋਗੀ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਭਾਈਚਾਰੇ ਦੇ ਕਈ ਲੋਕ ਚਿੰਤਤ ਹਨ।

ਇਹ ਵੀ ਪੜ੍ਹੋ: ਅਮਰੀਕਾ ਜਾਣਾ ਹੋਵੇਗਾ ਹੋਰ ਵੀ ਸੌਖਾ, ਟਰੰਪ ਨੇ ਦਿੱਤੇ ਸੰਕੇਤ

ਜਦੋਂ ਟਰੰਪ ਨੂੰ ਐੱਨਬੀਸੀ ਦੇ 'ਮੀਟ ਦਿ ਪ੍ਰੈਸ' ਪ੍ਰੋਗਰਾਮ ਵਿਚ ਪੁੱਛਿਆ ਗਿਆ ਕਿ ਕੀ ਉਹ ਲਗਭਗ 3 ਸਾਲ ਪੁਰਾਣੇ ਯੂਕ੍ਰੇਨ ਯੁੱਧ ਨੂੰ ਖਤਮ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ, ਤਾਂ ਟਰੰਪ ਨੇ ਕਿਹਾ, 'ਮੈਂ ਕਰ ਰਿਹਾ ਹਾਂ।' ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਨਵੰਬਰ ਵਿੱਚ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਪੁਤਿਨ ਨਾਲ ਗੱਲ ਕੀਤੀ ਹੈ ਜਾਂ ਨਹੀਂ। ਟਰੰਪ ਨੇ ਕਿਹਾ, "ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਮੈਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦਾ, ਜਿਸ ਨਾਲ ਗੱਲਬਾਤ ਵਿੱਚ ਰੁਕਾਵਟ ਪਵੇ।" ਟਰੰਪ ਦੀ ਤੁਰੰਤ ਜੰਗਬੰਦੀ ਦੀ ਮੰਗ ਬਾਈਡੇਨ ਪ੍ਰਸ਼ਾਸਨ ਅਤੇ ਯੂਕ੍ਰੇਨ ਦੁਆਰਾ ਲਏ ਗਏ ਜਨਤਕ ਨੀਤੀ ਦੇ ਰੁਖ ਤੋਂ ਪਰੇ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਇਕ ਅਰਬ ਅਮਰੀਕੀ ਡਾਲਰ ਦੀ ਵਾਧੂ ਸਹਾਇਤਾ ਦੇਵੇਗਾ ਅਮਰੀਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News