ਸਕੂਲ ''ਚ ਕੁੜੀ ਨੇ ਚਲਾ ''ਤੀਆਂ ਗੋਲੀਆਂ, ਮੁੰਡੇ ਸਣੇ ਅਧਿਆਪਕ ਦੀ ਮੌਤ

Tuesday, Dec 17, 2024 - 12:11 PM (IST)

ਸਕੂਲ ''ਚ ਕੁੜੀ ਨੇ ਚਲਾ ''ਤੀਆਂ ਗੋਲੀਆਂ, ਮੁੰਡੇ ਸਣੇ ਅਧਿਆਪਕ ਦੀ ਮੌਤ

ਮੈਡੀਸਨ : ਸਕੂਲ ਦੇ ਵਿੱਚ ਇਕ ਵਿਦਿਆਰਥਣ ਵਲੋਂ ਅੰਨ੍ਹੇਵਾਹ ਫਾਈਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ 'ਚ ਇਕ ਅਧਿਆਪਕ, ਇਕ ਵਿਦਿਆਰਥੀ ਤੇ ਹਮਲਾਵਰ ਵਿਦਿਆਰਥਣ ਦੀ ਵੀ ਮੌਤ ਹੋ ਗਈ ਹੈ। ਰਾਜਧਾਨੀ ਮੈਡੀਸਨ ਦੇ ਪੁਲਿਸ ਮੁਖੀ ਸ਼ੋਨ ਬਾਰਨੇਸ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਦੱਸਿਆ ਕਿ ਲਗਭਗ 400 ਵਿਦਿਆਰਥੀਆਂ ਵਾਲੇ ਇੱਕ ਪ੍ਰਾਈਵੇਟ ਈਸਾਈ ਸਕੂਲ ਅਬਡੈਂਟ ਲਾਈਫ ਕ੍ਰਿਸ਼ਚੀਅਨ ਸਕੂਲ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ ਹਨ। 

ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਲੜਕੀ ਸਕੂਲ ਦੀ ਹੀ 15 ਸਾਲਾ ਵਿਦਿਆਰਥਣ ਸੀ। ਜਿਸ ਦੀ ਮੌਤ ਹੋ ਗਈ ਹੈ। ਸੰਭਾਵਨਾ ਹੈ ਕਿ ਉਸਨੇ ਹਮਲੇ ਪਿੱਛੋਂ ਖੁਦ ਨੂੰ ਗੋਲੀ ਮਾਰ ਲਈ ਜਿਸ ਕਾਰਨ ਉਸਦੀ ਮੌਤ ਹੋਈ ਹੈ। ਪੁਲਸ ਨੂੂੰ ਸਕੂਲ ਵਿੱਚ ਹੋਏ ਹਮਲੇ ਦੀ ਸੂਚਨਾ 911 ਰਾਹੀਂ ਮਿਲੀ, ਜਿਸ ਪਿੱਛੋਂ ਤੁਰੰਤ ਪੁਲਸ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਹਮਲਾਵਰ ਵਿਦਿਆਰਥਣ ਵਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਇਕ ਅਧਿਆਪਕ ਤੇ ਵਿਦਿਆਰਥੀ ਦੀ ਮੌਤ ਹੋ ਚੁੱਕੀ ਸੀ ਜਦਕਿ 7 ਹੋਰ ਵਿਦਿਆਰਥੀਆਂ ਦੇ ਜ਼ਖਮੀਂ ਹੋ ਗਏ। ਸਕੂਲ 'ਚ ਕੁੱਲ 400 ਵਿਦਿਆਰਥੀ ਪੜ੍ਹਦੇ ਹਨ। ਹਮਲੇ ਪਿੱਛੋਂ ਵਿਦਿਆਰਥੀਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਹਲਾਂਕਿ ਹੁਣ ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ ਹੇਠ ਹੈ, ਕਿਉਂਕਿ ਹਮਲਾਵਰ ਵਿਦਿਆਰਥਣ ਦੀ ਵੀ ਮੌਤ ਹੋ ਚੁੱਕੀ ਹੈ। ਫਿਲਹਾਲ ਪੁਲਸ  ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਹਮਲਾਵਰ ਵਿਦਿਆਰਥਣ ਵਲੋਂ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ। ਪੁਲਸ ਵਲੋਂ ਲੋਕਾਂ ਨੂੰ ਸਕੂਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਸਕੂਲ ਨਾਲ ਲੱਗਦੀਆਂ ਸੜਕਾਂ ਨੂੰ ਆਮ ਆਵਾਜਾਈ ਲਈ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਹਾਲੇ ਵੀ ਸਕੂਲ ਦਾ ਚੱਪਾ-ਚੱਪਾ ਛਾਣ ਰਹੇ ਹਨ। 
 


author

DILSHER

Content Editor

Related News