ਅਮਰੀਕਾ: ਮੈਡੀਸਨ ਦੇ ਅਬੈਂਡੈਂਟ ਸਕੂਲ ''ਚ ਤਾਬੜਤੋੜ ਗੋਲੀਬਾਰੀ, ਹਮਲਾਵਰ ਸਮੇਤ 5 ਦੀ ਮੌਤ
Tuesday, Dec 17, 2024 - 01:17 AM (IST)
ਇੰਟਰਨੈਸ਼ਨਲ ਡੈਸਕ : ਵਿਸਕਾਨਸਿਨ ਦੇ ਮੈਡੀਸਨ ਵਿਚ ਅਬੈਂਡੈਂਟ ਲਾਈਫ ਕ੍ਰਿਸ਼ਚੀਅਨ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਹਮਲਾਵਰ ਵੀ ਸ਼ਾਮਲ ਹੈ। ਮੈਡੀਸਨ ਪੁਲਸ ਵਿਭਾਗ ਨੇ ਦੱਸਿਆ ਕਿ ਗੋਲੀਬਾਰੀ ਸੋਮਵਾਰ ਸਵੇਰੇ 11 ਵਜੇ ਤੋਂ ਠੀਕ ਪਹਿਲਾਂ ਹੋਈ।
ਪੁਲਸ ਨੇ ਦੱਸਿਆ ਕਿ ਸ਼ੱਕੀ ਸ਼ੂਟਰ, ਜੋ ਕਿ ਸਕੂਲ ਦਾ ਵਿਦਿਆਰਥੀ ਸੀ, ਮਰਨ ਵਾਲਿਆਂ ਵਿੱਚੋਂ ਇਕ ਸੀ। ਪੁਲਸ ਨੇ ਪੀੜਤਾਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8