18 ਸਾਲਾ ਮਸ਼ਹੂਰ TikTok ਸਟਾਰ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਦਿੱਤਾ ਸੀ ਸੰਕੇਤ

Friday, Feb 12, 2021 - 02:49 PM (IST)

18 ਸਾਲਾ ਮਸ਼ਹੂਰ TikTok ਸਟਾਰ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਦਿੱਤਾ ਸੀ ਸੰਕੇਤ

ਵਾਸ਼ਿੰਗਟਨ : ਅਮਰੀਕਨ ਟਿਕਟਾਕ ਸਟਾਰ ਡੇਝਰੀਆ ਕੁਇੰਟ ਨੋਇਸ (Dazhariaa Quint Noyes) ਨੇ ਸੋਮਵਾਰ ਨੂੰ ਖ਼ੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ 18 ਸਾਲਾ ਇਸ ਕੁੜੀ ਨੇ ਇੰਟਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਸੀ, ਜੋ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਸੀ- ਓਕੇ, ਮੈਨੂੰ ਪਤਾ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਰੀਟੇਟ ਕਰ ਰਹੀ ਹਾਂ, ਇਹ ਮੇਰੀ ਲਾਸਟ ਪੋਸਟ ਹੈ।’ ਫਿਲਹਾਲ ਪੁਲਸ ਮਾਮਲੇ ਦੀ ਜਾਂ ਕਰ ਰਹੀ ਹੈ ਅਤੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕਰ ਹੀ ਹੈ।

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ PM ਮੋਦੀ ਨੂੰ ਕੀਤਾ ਟਵੀਟ, ਕਿਹਾ- ਟਵਿਟਰ ਕਿੰਨੀ ਵੀ ਵਾਰ ਮਾਫ਼ੀ ਮੰਗੇ ਮਾਫ਼ ਨਾ ਕਰਨਾ

 

 
 
 
 
 
 
 
 
 
 
 
 
 
 
 

A post shared by Dee🥺🖤 (@dazhariaa)

 

ਉਥੇ ਹੀ ਡੇਝਰੀਆ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਵਿਚ ਕਾਫ਼ੀ ਗਮ ਦਾ ਮਾਹੌਲ ਹੈ। ਉਨ੍ਹਾਂ ਦੇ ਪਿਤਾ ਨੇ ਇਕ ਅੰਗਰੇਜੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਕਿਹਾ, ‘ਉਹ ਮੇਰੀ ਚੰਗੀ ਦੋਸਤ ਸੀ ਅਤੇ ਮੈਂ ਉਸ ਨੁੰ ਅਲਵਿਦਾ ਕਹਿਣ ਲਈ ਬਿਲਕੁੱਲ ਤਿਆਰ ਨਹੀਂ ਸੀ। ਉਸ ਨੂੰ ਮੇਰੇ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਨੀ ਚਾਹੀਦੀ ਸੀ। ਅਸੀਂ ਉਸ ਬਾਰੇ ਵਿਚ ਕੁੱਝ ਨਾ ਕੁੱਝ ਹੱਲ ਜ਼ਰੂਰ ਕੱਢਦੇ। ਹੁਣ ਮੈਂ ਜਦੋਂ ਘਰ ਜਾਵਾਂਗਾ, ਉਦੋਂ ਉਥੇ ਉਹ ਮੇਰਾ ਇੰਤਜ਼ਾਰ ਨਹੀਂ ਕਰ ਰਹੀ ਹੋਵੇਗੀ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੀ ਧੀ ਨੂੰ ਪਿਆਰ ਅਤੇ ਸਹਿਯੋਗ ਦਿੱਤਾ।’ ਉਕੇ ਹੀ ਡੇਝਰੀਆ ਦੀ ਮਾਂ ਨੇ ਵੀ ਕਿਹਾ, ‘ਮੈਨੂੰ ਇਸ ਗੱਲ ’ਤੇ ਬਿਲਕੁਲ ਵੀ ਭਰੋਸਾ ਨਹੀਂ ਹੋ ਰਿਹਾ ਹੈ ਕਿ ਡੇਝਰੀਆ ਹੁਣ ਸਾਡੇ ਵਿਚ ਨਹੀਂ ਹੈ। ਮੈਂ ਇਹ ਸੁਣਨ ਦਾ ਇੰਤਜ਼ਾਰ ਕਰ ਰਹੀ ਸੀ ਕਿ ਇਹ ਇਕ ਸ਼ਰਾਰਤ ਹੈ ਪਰ ਅਜਿਹਾ ਨਹੀਂ ਹੈ। ਇਸ਼ਵਰ ਮੇਰੀ ਏਂਜਲ ਦੀ ਆਤਮਾ ਨੂੰ ਸ਼ਾਂਤੀ ਦੇਵੇ।’

ਇਹ ਵੀ ਪੜ੍ਹੋ: ਹੁਣ ਅੰਤਰਰਾਸ਼ਟਰੀ ਕਾਮੇਡੀਅਨ ਟ੍ਰੇਵਰ ਨੋਹ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਟਿੱਪਣੀ, ਜਾਣੋ ਕੀ ਕਿਹਾ

 

 
 
 
 
 
 
 
 
 
 
 
 
 
 
 

A post shared by Dee🥺🖤 (@dazhariaa)

 

ਦੱਸ ਦੇਈਏ ਕਿ ਡੇਝਰੀਆ ਸੋਸ਼ਲ ਮੀਡੀਆ ’ਤੇ ਕਾਫ਼ੀ ਪ੍ਰਸਿੱਧ ਸੀ। ਟਿਕਟਾਕ ’ਤੇ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਸਨ। ਉਹ ਇੰਸਟਾਗ੍ਰਾਮ ਅਤੇ ਯੂ-ਟਿਊਬ ’ਤੇ ਵੀ ਕਾਫ਼ੀ ਸਰਗਰ ਰਹਿੰਦੀ ਸੀ। 

ਇਹ ਵੀ ਪੜ੍ਹੋ: ‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News