ਔਰਤ ਨੂੰ ਸ਼ਰੇਆਮ ਰੌਲ਼ਾ ਪਾਉਣਾ ਪਿਆ ਮਹਿੰਗਾ, ਦੁਬਈ ਦੇ ਕਾਨੂੰਨ ਨੇ ਦਿੱਤੀ ਇਹ ਸਜ਼ਾ
Friday, Jul 21, 2023 - 09:52 PM (IST)
ਇੰਟਰਨੈਸ਼ਨਲ ਡੈਸਕ : ਦੁਬਈ ਦੇ ਨਿਯਮ ਅਤੇ ਕਾਨੂੰਨ ਕਿੰਨੇ ਸਖਤ ਹਨ, ਇਸ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਦੁਬਈ 'ਚ ਜਨਤਕ ਤੌਰ 'ਤੇ ਰੌਲ਼ਾ ਪਾਉਣਾ ਇਕ ਅਮਰੀਕੀ ਔਰਤ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਨੂੰ ਉਥੋਂ ਦੀ ਸਰਕਾਰ ਨੇ 2 ਮਹੀਨਿਆਂ ਲਈ ਜੇਲ੍ਹ 'ਚ ਬੰਦ ਕਰ ਦਿੱਤਾ।
ਜਨਤਕ ਥਾਂ 'ਤੇ ਰੌਲ਼ਾ ਪਾਉਣਾ ਇਸ ਔਰਤ ਨੂੰ ਇੰਨਾ ਮਹਿੰਗਾ ਪੈ ਸਕਦਾ ਸੀ, ਇਹ ਉਸ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ। ਹਿਰਾਸਤ 'ਚ ਲਈ ਗਈ ਔਰਤ ਦੀ ਪਛਾਣ ਮਸ਼ਹੂਰ ਟਿੱਕ ਟਾਕਰ ਟਿਏਰਾ ਯੰਗ ਐਲਨ ਵਜੋਂ ਹੋਈ ਹੈ। 2 ਮਹੀਨਿਆਂ ਤੋਂ ਵੱਧ ਸਮੇਂ ਤੱਕ ਦੁਬਈ 'ਚ ਨਜ਼ਰਬੰਦ ਰਹਿਣ ਤੋਂ ਇਲਾਵਾ ਉਸ ਦੀ ਯਾਤਰਾ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। 29 ਸਾਲਾ ਟਿਏਰਾ ਮਸ਼ਹੂਰ ਟਿੱਕ ਟਾਕਰ ਦੇ ਨਾਲ-ਨਾਲ ਅਮਰੀਕਾ ਵਿੱਚ ਟਰੱਕ ਡਰਾਈਵਰ ਵੀ ਹੈ।
ਉੱਥੇ ਰਿਹਾਅ ਹੋਣ ਤੋਂ ਬਾਅਦ ਟਿਏਰਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ 2 ਮਹੀਨਿਆਂ ਤੋਂ ਦੁਬਈ 'ਚ ਫਸੀ ਹੋਈ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਭੈਅਭੀਤ ਹੈ। ਟਿਏਰਾ ਦੀ ਮਾਂ ਨੇ ਦਾਅਵਾ ਕੀਤਾ ਕਿ ਉਸ ਦੀ ਬੇਟੀ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ। ਉਸ ਦੀ ਮਾਂ ਟੀਨਾ ਬੈਕਸਟਰ ਮੁਤਾਬਕ ਇਹ ਘਟਨਾ ਮਈ ਮਹੀਨੇ ਦੀ ਹੈ, ਜਦੋਂ ਉਸ ਦੀ ਬੇਟੀ ਸੰਯੁਕਤ ਅਰਬ ਅਮੀਰਾਤ 'ਚ ਦੋਸਤਾਂ ਨਾਲ ਛੁੱਟੀਆਂ ਮਨਾਉਣ ਗਈ ਸੀ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਟਿਏਰਾ ਦੀ ਮਾਂ ਨੇ ਦੱਸਿਆ ਕਿ ਟਿਏਰਾ ਨੇ ਦੁਬਈ 'ਚ ਕਿਰਾਏ 'ਤੇ ਕਾਰ ਲਈ ਸੀ, ਜੋ ਘੁੰਮਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਹਾਦਸੇ ਦੇ ਅਗਲੇ ਦਿਨ ਹੀ ਧੀ ਨੇ ਅਮਰੀਕਾ ਪਰਤਣਾ ਸੀ ਪਰ ਜਿੱਥੋਂ ਉਸ ਨੇ ਕਿਰਾਏ 'ਤੇ ਕਾਰ ਲੈ ਲਈ, ਉਸ ਕਾਰ ਰੈਂਟਲ ਕੰਪਨੀ ਦੇ ਕਰਮਚਾਰੀ ਨੇ ਐਕਸੀਡੈਂਟ ਦੇ ਨਾਂ 'ਤੇ ਮੋਟੀ ਰਕਮ ਵਸੂਲ ਕਰਨੀ ਚਾਹੀ ਪਰ ਉਥੇ ਸਾਰੇ ਇਕ-ਦੂਜੇ ਨਾਲ ਮਿਲ ਹੋਏ ਸਨ, ਜਿਸ ਨੂੰ ਦੇਖ ਕੇ ਟਿਏਰਾ ਭੜਕ ਗਈ ਅਤੇ ਉਸ ਵਿਅਕਤੀ 'ਤੇ ਰੌਲ਼ਾ ਪਾ ਦਿੱਤਾ। ਟਿਏਰਾ ਦੇ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ ਕਿ ਉਸ ਨੇ ਆਪਣੀ ਆਵਾਜ਼ ਉਠਾਈ ਸੀ ਪਰ ਉਸ ਦੇਸ਼ 'ਚ ਔਰਤਾਂ ਨੂੰ ਆਵਾਜ਼ ਉਠਾਉਣ ਦੀ ਵੀ ਇਜਾਜ਼ਤ ਨਹੀਂ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8