ਜਲਵਾਯੂ ਕਾਰਕੁੰਨ ਗ੍ਰੇਟਾ ਥਨਬਰਗ ਨੂੰ ਸਵੀਡਨ ਦੀ ਅਦਾਲਤ ਨੇ ਲਾਇਆ ਜੁਰਮਾਨਾ, ਜਾਣੋ ਪੂਰਾ ਮਾਮਲਾ

Tuesday, Jul 25, 2023 - 10:46 AM (IST)

ਮਾਲਮੋ (ਭਾਸ਼ਾ)- ਸਵੀਡਨ ਦੀ ਇਕ ਅਦਾਲਤ ਨੇ ਗ੍ਰੇਟਾ ਥਨਬਰਗ 'ਤੇ ਇਕ ਤੇਲ ਟਰਮੀਨਲ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਦਾ ਹੁਕਮ ਨਾ ਮੰਨਣ ਨੂੰ ਲੈ ਜੁਰਮਾਨਾ ਲਗਾਇਆ, ਜਿਸ ਦੇ ਕੁੱਝ ਹੀ ਘੰਟੇ ਬਾਅਦ ਜਲਵਾਯੂ ਕਾਰਕੁੰਨ ਨੇ ਟਰਮੀਨਲ ਤੱਕ ਸੜਕ ਨੂੰ ਫਿਰ ਤੋਂ ਜਾਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਉਥੋ ਹਟਾ ਦਿੱਤਾ। ਇਸ ਤੋਂ ਪਹਿਲਾਂ 20 ਸਾਲਾ ਥਨਬਰਗ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਪੁਲਸ ਦੀ ਗੱਲ ਨਹੀਂ ਮੰਨੀ ਪਰ ਉਨ੍ਹਾਂ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਅਤੇ ਕਿਹਾ ਕਿ ਜਲਵਾਯੂ ਸੰਕਟ ਦੇ ਮੌਜੂਦਾ ਗਲੋਬਲ ਖ਼ਤਰੇ ਕਾਰਨ ਜੈਵਿਕ ਬਾਲਣ ਉਦਯੋਗ ਖ਼ਿਲਾਫ਼ ਲੜਾਈ ਸਵੈ-ਰੱਖਿਆ ਹੈ। ਉਨ੍ਹਾਂ ਨੇ ਅਦਾਲਤ ਦੇ ਫ਼ੈਸਲਾ ਸੁਣਾਏ ਜਾਣ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਨਿਯਮਾਂ ਦੀ ਪਾਲਣਾ ਕਰਕੇ ਦੁਨੀਆ ਨੂੰ ਨਹੀਂ ਬਚਾ ਸਕਦੇ।

ਉਸਨੇ "ਯਕੀਨਨ ਪਿੱਛੇ ਨਾ ਹਟਣ ਦਾ" ਸੰਕਲਪ ਲਿਆ। ਅਦਾਲਤ ਨੇ ਥਨਬਰਗ ਦੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ 240 ਅਮਰੀਕੀ ਡਾਲਰ ਦਾ ਜੁਰਮਾਨਾ ਕੀਤਾ। ਥਨਬਰਗ ਅਤੇ 'ਰਿਕਲੇਮ ਦਿ ਫਿਊਚਰ' ਅੰਦੋਲਨ ਦੇ ਕਈ ਹੋਰ ਨੌਜਵਾਨ ਕਾਰਕੁਨਾਂ ਨੇ 19 ਜੂਨ ਨੂੰ ਦੱਖਣੀ ਸਵੀਡਿਸ਼ ਸ਼ਹਿਰ ਮਾਲਮੋ ਵਿੱਚ ਇੱਕ ਤੇਲ ਟਰਮੀਨਲ ਵੱਲ ਜਾਣ ਵਾਲੀ ਸੜਕ ਨੂੰ ਜਾਮ ਕਰਨ ਤੋਂ ਬਾਅਦ ਪੁਲਸ ਵੱਲੋਂ ਉੱਥੋ ਹਟਣ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ 'ਚ ਸਜ਼ਾ ਸੁਣਾਏ ਜਾਣ ਤੋਂ ਥੋੜ੍ਹੀ ਦੇਰ ਬਾਅਦ ਥਨਬਰਗ ਅਤੇ 'ਰੀਕਲੇਮ ਦਿ ਫਿਊਚਰ' ਦੇ ਕਾਰਕੁਨ ਦੁਪਹਿਰ ਨੂੰ ਦੁਬਾਰਾ ਤੇਲ ਟਰਮੀਨਲ 'ਤੇ ਪਹੁੰਚੇ ਅਤੇ ਸੜਕ ਜਾਮ ਕਰ ਦਿੱਤੀ। ਆਖਿਰਕਾਰ ਪੁਲਸ ਨੇ ਉਨ੍ਹਾਂ ਨੂੰ ਉਥੋਂ ਹਟਾ ਦਿੱਤਾ।


cherry

Content Editor

Related News