ਇਕ ਮਜ਼ਬੂਤ ਭਾਰਤ ਦਾ ਮਤਲਬ ਇਕ ਮਜ਼ਬੂਤ ਅਮਰੀਕਾ: ਅਮਰੀਕੀ ਸੰਸਦ

Wednesday, Sep 21, 2022 - 03:35 PM (IST)

ਇਕ ਮਜ਼ਬੂਤ ਭਾਰਤ ਦਾ ਮਤਲਬ ਇਕ ਮਜ਼ਬੂਤ ਅਮਰੀਕਾ: ਅਮਰੀਕੀ ਸੰਸਦ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਤਿੰਨ ਪ੍ਰਭਾਵਸ਼ਾਲੀ ਸੰਸਦਾਂ ਨੇ ਕਿਹਾ ਹੈ ਕਿ ਇਕ ਮਜ਼ਬੂਤ ਭਾਰਤ ਦਾ ਮਤਲਬ ਇਕ ਮਜ਼ਬੂਤ ਅਮਰੀਕਾ ਹੈ। ਉਨ੍ਹਾਂ ਨੇ ਅਜਿਹੇ ਸਮੇਂ ’ਚ ਵਿਸ਼ਵ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਜਤਾਈ, ਜਦੋਂ ਦੁਨੀਆ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। 

ਅਮਰੀਕੀ ਸੰਸਦਾਂ ਨੇ ਭਾਰਤ ਦੇ ਕੇਂਦਰੀ ਵਿਗਿਆਨ ਅਤੇ ਤਕਨੀਕੀ ਮੰਤਰੀ ਜਿਤੇਂਦਰ ਸਿੰਘ ਦੇ ਸਨਮਾਨ ’ਚ ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਵੱਲੋਂ ਆਯੋਜਿਤ ਇਕ ਸਮਾਗਮ ’ਚ ਇਹ ਟਿੱਪਣੀ ਕੀਤੀ। ਵਿਗਿਆਨ, ਪੁਲਾੜ ਅਤੇ ਤਕਨੀਕੀ ਕਮੇਟੀ ਦੇ ਉੱਪ ਪ੍ਰਧਾਨ ਅਤੇ ਸੀਨੀਅਰ ਸੰਸਦ ਹੈਲੀ ਸਟੀਵੰਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਕ ਮਜ਼ਬੂਤ ਭਾਰਤ ਦਾ ਮਤਲਬ ਇਕ ਮਜ਼ਬੂਤ ਅਮਰੀਕਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਬਦਲਾਅ ਤੋਂ ਲੈ ਕੇ ਮਹਾਮਾਰੀ ਤੱਕ ਜੋਖ਼ਮ ਭਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਵੱਡੇ ਭੌਗੋਲਿਕ ਖੇਤਰ ਵਾਲੇ ਦੋ ਲੋਕਤੰਤਰ ਦੇਸ਼ਾਂ ਦੇ ਰੂਪ ’ਚ ਸਾਡੇ ਹਾਲਾਤ, ਜਿਨ੍ਹਾਂ ਨੂੰ ਅਸੀਂ ਮੌਕਿਆਂ ’ਚ ਬਦਲ ਸਕਦੇ ਹਾਂ, ਚੁਣੌਤੀਆਂ ਜੋ ਉੱਦਮਸ਼ੀਲਤਾ ਦੇ ਮੌਕੇ ਪੈਦਾ ਕਰਦੀਆਂ ਹਨ, ਇਸ ਲਈ ਮੈਂ ਭਾਰਤ-ਅਮਰੀਕਾ ਵਿਚਾਲੇ ਮਜ਼ਬੂਤ ਰਿਸ਼ਤਿਆਂ ’ਚ ਯਕੀਨ ਕਰਦੀ ਹਾਂ। 

ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ

ਉਥੇ ਹੀ ਸੰਸਦ ਜੈਰੀ ਮੈਕਨਰਨੀ ਨੇ ਕਿਹਾ ਕਿ ਜੋ ਵਿਅਕਤੀ ਭਾਰਤ ਅਤੇ ਅਮਰੀਕਾ ਵਿਚਾਲੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਨਹੀਂ ਵੇਖ ਸਕਦਾ, ਉਹ ਦ੍ਰਿਸ਼ਟੀਹੀਨ ਹਨ। ਸੰਸਦ ਡੇਬੋਰਾ ਰਾਸ ਨੇ ਵੀ ਭਾਰਤ ਅਤੇ ਅਮਰੀਕਾ ਵਿਚਾਲੇ ਮਜ਼ਬੂਤ ਸੰਬੰਧਾਂ ਦੀ ਵਕਾਲਤ ਕੀਤੀ। ਰਾਸ ਸਦਨ ਦੀ ਵਿਗਿਆਨ, ਪੁਲਾੜ ਅਤੇ ਤਕਨੀਕੀ ਕਮੇਟੀ ਦੇ ਇਲਾਵਾ ਨਿਆਂਇਕ ਕਮੇਟੀ ਦੀ ਵੀ ਮੈਂਬਰ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ  


author

shivani attri

Content Editor

Related News