ਕੈਨੇਡਾ : ਸੜਕ ਹਾਦਸੇ 'ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ (ਤਸਵੀਰਾਂ)

Saturday, Oct 05, 2019 - 12:28 PM (IST)

ਕੈਨੇਡਾ : ਸੜਕ ਹਾਦਸੇ 'ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ (ਤਸਵੀਰਾਂ)

ਓਂਟਾਰੀਓ— ਕੈਨੇਡਾ ਦੇ ਸ਼ਹਿਰ ਸਾਰਨੀਆ 'ਚ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਹੋਰ ਦੋ ਜ਼ਖਮੀ ਹਨ। ਜਾਣਕਾਰੀ ਮੁਤਾਬਕ ਓਂਟਾਰੀਓ ਸੂਬੇ 'ਚ ਆਇਲ ਸਪਰਿੰਗ ਨੇੜੇ ਸ਼ੁੱਕਰਵਾਰ ਤੜਕੇ 1.30 ਵਜੇ ਇਹ ਹਾਦਸਾ ਵਾਪਰਿਆ। ਮ੍ਰਿਤਕਾਂ 'ਚ ਦੋ ਲੜਕੇ ਅਤੇ ਇਕ ਲੜਕੀ ਸ਼ਾਮਲ ਹੈ ਅਤੇ ਇਨ੍ਹਾਂ ਤਿੰਨਾਂ ਦੀ ਉਮਰ 20 ਸਾਲ ਹੈ। ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਦੇ ਰੂਪ 'ਚ ਹੋਈ ਹੈ। ਮਰਨ ਵਾਲੇ ਦੋਵੇਂ ਨੌਜਵਾਨ ਤਨਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਜ਼ਿਲਾ ਜਲੰਧਰ ਦੇ ਰਹਿਣ ਵਾਲੇ ਸਨ।

ਇਕ ਜ਼ਖਮੀ ਨੌਜਵਾਨ ਦੀ ਪਛਾਣ ਜੋਵਨ ਵਜੋਂ ਕੀਤੀ ਗਈ ਹੈ। ਦੂਜੇ ਜ਼ਖਮੀ ਦੀ ਪਛਾਣ ਅਜੇ ਪਤਾ ਨਹੀਂ ਲੱਗ ਸਕੀ। ਦੱਸਿਆ ਜਾ ਰਿਹਾ ਹੈ ਕਿ ਕਾਰ ਸੜਕ 'ਤੇ ਉਲਟਬਾਜ਼ੀਆਂ ਖਾਂਦੀ ਹੋਈ ਡਿੱਗੀ। ਕਾਰ ਦੀ ਹਾਲਤ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ।

PunjabKesari

ਕਾਰ ‘ਚ 5 ਜਾਣੇ ਮੌਜੂਦ ਸਨ ਤੇ ਇਨ੍ਹਾਂ ‘ਚੋਂ ਦੋ ਨੌਜਵਾਨ ਜ਼ਖਮੀ ਹਸਪਤਾਲ 'ਚ ਹਨ। ਇਹ ਵਿੰਡਸਰ ਦੇ ਸੈਂਟ ਕਲੇਅਰ ਕਾਲਜ 'ਚ ਪੜ੍ਹਾਈ ਕਰਦੇ ਸਨ।

PunjabKesari

ਫਿਲਹਾਲ ਹਾਦਸੇ ਸਬੰਧੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਦੁਰਘਟਨਾ ਵਾਲੀ ਸੜਕ ਬੰਦ ਕੀਤੀ ਗਈ ਤੇ ਆਵਾਜਾਈ ਪ੍ਰਭਾਵਿਤ ਹੋਈ।


Related News