ਅਮਰੀਕਾ ਦੇ ਆਯੋਵਾ 'ਚ ਇਕੋ ਪਰਿਵਾਰ ਦੇ 3 ਜੀਆਂ ਦਾ ਗੋਲੀਆਂ ਮਾਰ ਕੇ ਕਤਲ

Saturday, Jul 23, 2022 - 04:30 PM (IST)

ਅਮਰੀਕਾ ਦੇ ਆਯੋਵਾ 'ਚ ਇਕੋ ਪਰਿਵਾਰ ਦੇ 3 ਜੀਆਂ ਦਾ ਗੋਲੀਆਂ ਮਾਰ ਕੇ ਕਤਲ

ਆਯੋਵਾ ਸਿਟੀ (ਏਜੰਸੀ)- ਅਮਰੀਕਾ ਦੇ ਪੂਰਬੀ ਆਯੋਵਾ ਦੇ ਇੱਕ ਪਾਰਕ ਵਿੱਚ ਸ਼ੁੱਕਰਵਾਰ ਨੂੰ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਾਅਦ 'ਚ ਸ਼ੱਕੀ ਬੰਦੂਕਧਾਰੀ ਨੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਆਯੋਵਾ ਡਿਵੀਜ਼ਨ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਸ਼ੁੱਕਰਵਾਰ ਸਵੇਰੇ ਕਰੀਬ 6.30 ਵਜੇ ਮਕੋਕੇਟਾ ਕੇਵਜ਼ ਸਟੇਟ ਪਾਰਕ ਕੈਂਪਗ੍ਰਾਉਂਡ ਵਿਚ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਉਥੇ ਪਹੁੰਚੇ।

ਇਹ ਵੀ ਪੜ੍ਹੋ: ਨਿਊਯਾਰਕ 'ਚ ਦਹਾਕੇ ਬਾਅਦ ਪੋਲੀਓ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, 20 ਸਾਲਾ ਨੌਜਵਾਨ 'ਚ ਮਿਲੇ ਲੱਛਣ

PunjabKesari

ਡਿਵੀਜ਼ਨ ਦੇ ਸਹਾਇਕ ਨਿਰਦੇਸ਼ਕ ਮਿਚ ਮੋਰਟਵੇਟ ਦੇ ਅਨੁਸਾਰ, ਅਧਿਕਾਰੀਆਂ ਨੇ ਦੇਖਿਆ ਕੇ ਕੈਂਪਗ੍ਰਾਉਂਡ ਵਿੱਚ ਇੱਕ ਤੰਬੂ ਵਿੱਚ ਮ੍ਰਿਤਕ ਪਏ ਤਿੰਨ ਲੋਕਾਂ ਨੂੰ ਗੋਲੀ ਲੱਗੀ ਹੋਈ ਸੀ। ਬਾਅਦ ਵਿਚ ਪਬਲਿਕ ਸੇਫਟੀ ਵਿਭਾਗ ਨੇ ਉਨ੍ਹਾਂ ਦੀ ਪਛਾਣ ਟਾਯਲਰ ਸ਼ਮਿਟ (42), ਸਾਰਾ ਸ਼ਮਿਟ (42) ਅਤੇ ਲੂਲੂ ਸ਼ਮਿਟ (6) ਦੇ ਰੂਪ ਵਿਚ ਕੀਤੀ, ਜੋ ਸੀਡਰ ਫਾਲਸ, ਆਯੋਵਾ ਦੇ ਨਿਵਾਸੀ ਸਨ। ਉਨ੍ਹਾਂ ਦੇ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੋਰਟਵੇਟ ਨੇ ਕਿਹਾ ਕਿ ਅਧਿਕਾਰੀਆਂ ਨੇ ਤੁਰੰਤ ਪਾਰਕ ਵਿਚ ਮੌਜੂਦ ਸਾਰਿਆਂ ਨੂੰ ਉਥੋਂ ਬਾਹਰ ਕੱਢਿਆ।

ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀਓ

PunjabKesari

ਆਯੋਵਾ ਕ੍ਰਾਈਮ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਵਿਸ਼ੇਸ਼-ਇੰਚਾਰਜ ਏਜੰਟ ਮਾਈਕ ਕ੍ਰਾਪਫਲ ਨੇ ਕਿਹਾ ਕਿ ਬਾਅਦ ਵਿੱਚ ਘਟਨਾ ਸਥਾਨ 'ਤੇ  ਨੇਬਰਾਸਕਾ ਦੇ ਇੱਕ ਵਿਅਕਤੀ ਦੀ ਲਾਸ਼ ਮਿਲੀ, ਜਿਸ ਨੇ ਖ਼ੁਦ ਨੂੰ ਗੋਲੀ ਮਾਰੀ ਸੀ। ਅਧਿਕਾਰੀਆਂ ਨੇ ਵਿਅਕਤੀ ਦੀ ਪਛਾਣ 23 ਸਾਲਾ ਐਂਥਨੀ ਸ਼ੇਰਵਿਨ ਵਜੋਂ ਕੀਤੀ ਹੈ। ਆਯੋਵਾ ਵਿੱਚ, ਲਾਇਸੰਸਧਾਰਕਾਂ ਨੂੰ ਕਿਤੇ ਵੀ ਹਥਿਆਰ ਲਿਜਾਣ ਦੀ ਇਜਾਜ਼ਤ ਹੈ। ਅਧਿਕਾਰੀਆਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਸ਼ੇਰਵਿਨ ਕੋਲ ਲਾਇਸੈਂਸ ਸੀ ਜਾਂ ਨਹੀਂ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੇਰਵਿਨ ਦਾ ਪੀੜਤਾਂ ਨਾਲ ਪਹਿਲਾਂ ਕੋਈ ਸਬੰਧ ਨਹੀਂ ਸੀ। ਘਟਨਾ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਪਾਰਕ ਬੰਦ ਰਹੀ।

ਇਹ ਵੀ ਪੜ੍ਹੋ: ਕੈਲੀਫੋਰਨੀਆ ਵਿੱਚ ਬੰਦੂਕ ਕੰਟਰੋਲ ਕਾਨੂੰਨ ਲਾਗੂ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News