ਅੰਮ੍ਰਿਤਸਰ ''ਚ ਵੱਡੀ ਵਾਰਦਾਤ : ਏ.ਐੱਸ.ਆਈ. ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ
Friday, Sep 18, 2026 - 09:33 AM (IST)
ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਅੰਦਰ ਪੈਂਦੀ ਦਾਣਾ ਮੰਡੀ ਵਿੱਚ ਦੇਰ ਰਾਤ ਕੁਝ ਨੌਜਵਾਨਾਂ ਨੇ ਥਾਣਾ ਗੇਟ ਹਕੀਮਾ ਦੇ ਏਐੱਸਆਈ ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਏਐੱਸਆਈ ਦੇ ਕਤਲ ਦੀ ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਆਪਣੀਆਂ ਟੀਮਾਂ ਨਾਲ ਭਗਤਾਂ ਵਾਲੀ ਦਾਣਾ ਮੰਡੀ ਵਿੱਚ ਪਹੁੰਚ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਿਆਣਾ ਦੇ ਮਸ਼ਹੂਰ ਗਾਇਕ ਦੀ ਗੱਡੀ 'ਤੇ ਚਲਾ 'ਤੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ
ਪੁਲਸ ਨੇ ਏਐੱਸਆਈ ਹਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ। ਕਤਲ ਦੀ ਇਹ ਵਾਰਦਾਤ ਕਿਉਂ, ਕਿਵੇਂ ਅਤੇ ਕਿਸ ਵਲੋਂ ਕੀਤੀ ਗਈ, ਦੇ ਸਬੰਧ ਵਿਚ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏਐੱਸਆਈ ਹਰਜੀਤ ਦਾ ਕਤਲ ਹੋਣ ਦੀ ਸੂਚਨਾ ਮਿਲਣ 'ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਲਦ ਹੀ ਅੰਮ੍ਰਿਤਸਰ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
