ਪੋਲੈਂਡ ''ਚ ਬੱਸ ਤੇ ਕਾਰ ਵਿਚਕਾਰ ਟੱਕਰ, 3 ਵਿਅਕਤੀਆਂ ਦੀ ਮੌਤ ਤੇ 7 ਜ਼ਖਮੀ

Wednesday, Jul 15, 2020 - 10:09 AM (IST)

ਪੋਲੈਂਡ ''ਚ ਬੱਸ ਤੇ ਕਾਰ ਵਿਚਕਾਰ ਟੱਕਰ, 3 ਵਿਅਕਤੀਆਂ ਦੀ ਮੌਤ ਤੇ 7 ਜ਼ਖਮੀ

ਵਾਰਸਾ-ਬੁੱਧਵਾਰ ਨੂੰ ਪੋਲੈਂਡ ਦੇ ਪੋਮੇਰਿਅਨ ਸੂਬੇ ਵਿਚ ਇਕ ਬੱਸ ਦੀ ਇਕ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 7 ਜ਼ਖਮੀ ਹੋ ਗਏ।

ਪੋਲਿਸ਼ ਪ੍ਰੈੱਸ ਏਜੰਸੀ ਅਨੁਸਾਰ ਬੱਸ ਵਿੱਚ 31 ਯਾਤਰੀ ਸਵਾਰ ਸਨ। ਉਹ ਆਪਣੇ ਕੰਮ ਤੋਂ ਪਰਤ ਰਹੇ ਸਨ ਕਿ ਬੱਸ ਦੀ ਇਕ ਬੇਕਾਬੂ ਕਾਰ ਨਾਲ ਟੱਕਰ ਹੋ ਗਈ। ਪੋਮੇਰਿਅਨ ਸੂਬੇ ਦੇ ਗਵਰਨਰ ਨੇ ਕਿਹਾ ਕਿ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਅਸੀਂ ਜ਼ਖਮੀਆਂ ਦੀ ਸਥਿਤੀ ਬਾਰੇ ਜਾਣਕਾਰੀ ਲੈ ਰਹੇ ਹਾਂ।

ਉਨ੍ਹਾਂ ਕਿਹਾ ਕਿ ਕਾਰ ਦੇ ਡਰਾਈਵਰ ਸਣੇ 7 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕਈ ਗੰਭੀਰ ਜ਼ਖਮੀ ਵੀ ਹਨ । ਇਨ੍ਹਾਂ ਦੀ ਤਾਜ਼ਾ ਸਥਿਤੀ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਪਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


author

Lalita Mam

Content Editor

Related News