ਮਾਲੀ ''ਚ ਧਮਾਕਾ, ਫਰਾਂਸ ਦੇ 3 ਫੌਜੀਆਂ ਦੀ ਮੌਤ
Tuesday, Dec 29, 2020 - 09:30 PM (IST)
ਪੈਰਿਸ - ਮਾਲੀ ਵਿਚ ਹੋਏ ਇਕ ਆਈ.ਈ.ਡੀ. ਧਮਾਕੇ ਕਾਰਣ ਫਰਾਂਸ ਦੇ 3 ਫੌਜੀਆਂ ਦੀ ਮੌਤ ਹੋ ਗਈ। ਫਰਾਂਸ ਦੇ ਰਾਸ਼ਟਰਪਤੀ ਦਫਤਰ ਦੇ ਬਿਆਨ ਮੁਤਾਬਕ, ਮਾਲੀ ਦੇ ਮੱਧ ਮੋਪਤੀ ਸੂਬੇ ਦੇ ਹੋਮਬੋਰੀ ਖੇਤਰ ਵਿਚ ਜਵਾਨ ਇਕ ਫੌਜੀ ਮੁਹਿੰਮ ਵਿਚ ਹਿੱਸਾ ਲੈ ਰਹੇ ਸਨ। ਇਹ ਮੁਹਿੰਮ ਅਫਰੀਕਾ ਦੇ ਸਾਹੇਲ ਖੇਤਰ ਵਿਚ ਇਸਲਾਮੀ ਵੱਖਵਾਦੀਆਂ ਵਿਰੁੱਧ ਇਕ ਵੱਡੇ ਮਿਸ਼ਨ ਦਾ ਹਿੱਸਾ ਹੈ। ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਦੱਸਿਆ ਕਿ ਫੌਜੀ ਉਸ ਇਲਾਕੇ ਵਿਚ ਕੰਮ ਕਰ ਰਹੇ ਸਨ, ਜਿੱਥੇ ਅੱਤਵਾਦੀ ਸੰਗਠਨ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਖੇਤਰੀ ਸਥਿਰਤਾ ਨੂੰ ਖਤਰਾ ਪਹੁੰਚਾ ਰਹੇ ਹਨ।'
ਇਹ ਵੀ ਪੜ੍ਹੋ -ਕ੍ਰੋਏਸ਼ੀਆ ’ਚ ਆਇਆ 6.4 ਤੀਬਰਤਾ ਦਾ ਭੂਚਾਲ, ਭਾਰੀ ਨੁਕਸਾਨ ਦਾ ਖਦਸ਼ਾ
ਪਾਰਲੀ ਨੇ ਦੱਸਿਆ ਕਿ ਉਹ ਮਾਲੀ ਨੂੰ ਆਪਣੀ ਸੁਰੱਖਿਆ ਯਕੀਨਨ ਕਰਨ 'ਚ ਹੌਲੀ-ਹੌਲੀ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇਕ ਮਿਸ਼ਨ 'ਚ ਸ਼ਾਮਲ ਸਨ। ਰੱਖਿਆ ਮੰਤਰਾਲਾ ਨੇ ਇਸ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਦਿੱਤੀ। 'ਆਪਰੇਸ਼ਨ ਬਰਖਾਨੇ' ਤਹਿਤ ਸਿਖਰ ਸਮੂਹਾਂ ਨਾਲ ਲਡ਼ਨ 'ਚ ਮਦਦ ਲਈ ਫਰਾਂਸ ਦੇ 5,000 ਤੋਂ ਜ਼ਿਆਦਾ ਫੌਜੀ ਪੱਛਮੀ ਅਫਰੀਕਾ 'ਚ ਤਾਇਨਾਤ ਹਨ। ਫਰਾਂਸ ਦੇ ਰਾਸ਼ਟਰਪਤੀ ਏਮੈਨੁਅਲ ਮੈਕ੍ਰੋਂ ਨੇ ਵੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਇਹ ਵੀ ਪੜ੍ਹੋ -ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।