ਪਾਕਿਸਤਾਨ ਦੇ ਖੈਬਰ ਪਖਤੂਨਖਵਾ ''ਚ ਭੂਚਾਲ ਕਾਰਨ 57 ਵਿਦਿਆਰਥੀ ਹੋਏ ਜ਼ਖਮੀ

09/05/2016 6:28:52 PM

ਇਸਲਾਮਾਬਾਦ— ਸੋਮਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੱਟਾਗ੍ਰਾਮ ਜ਼ਿਲੇ ''ਚ ਭੂਚਾਲ ਕਾਰਨ ਇਕ ਸਕੂਲ ਦੇ 57 ਵਿਦਿਆਰਥੀ ਜ਼ਖਮੀ ਹੋ ਗਏ। ਭੂਚਾਲ ਦੀ ਤੀਬਰਤਾ ਰਿਕਰਟਰ ਪੈਮਾਨੇ ''ਤੇ 4.5 ਮਾਪੀ ਗਈ। ਸੂਬਾਈ ਆਫਤ ਮੈਨੇਜਮੈਂਟ ਅਥਾਰਿਟੀ ਮੁਤਾਬਕ ਭੂਚਾਲ ਦਾ ਅਸਰ ਖੈਬਰ ਪਖਤੂਨਖਵਾ ਦੇ ਕਈ ਜ਼ਿਲਿਆਂ ''ਤੇ ਪਿਆ। ਫਿਲਹਾਲ ਭੂਚਾਲ ਕਾਰਨ ਜਾਇਦਾਦ ਨੂੰ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।
ਭੂਚਾਲ ਕਾਰਨ ਬੱਟਾਗ੍ਰਾਮ ਸਕੂਲ ਦੀ ਤੀਜੀ ਮੰਜ਼ਲ ਦੀ ਜਮਾਤ ਦੇ ਵਿਦਿਆਰਥੀਆਂ ''ਚ ਅਫੜਾ-ਦਫੜੀ ਮਚ ਗਈ, ਜਿਸ ਕਾਰਨ 57 ਵਿਦਿਆਰਥੀ ਜ਼ਖਮੀ ਹੋ ਗਏ। ਜ਼ਖਮੀ ਵਿਦਿਆਰਥੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਕ ਰਿਪੋਰਟ ਮੁਤਾਬਕ 3 ਜ਼ਖਮੀ ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Tanu

News Editor

Related News